JALANDHAR WEATHER

ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਈ.ਪੀ.ਐਲ. ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਬੈਂਗਲੁਰੂ, 27 ਅਗਸਤ- ਤਜ਼ਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਬਾਰੇ ਜਾਣਕਾਰੀ ਦਿੱਤੀ।

ਅਸ਼ਵਿਨ ਨੇ ਲਿਖਿਆ ਕਿ ਇਹ ਕਿਹਾ ਜਾਂਦਾ ਹੈ ਕਿ ਹਰ ਐਂਡ ਦੀ ਇਕ ਨਵੀਂ ਸ਼ੁਰੂਆਤ ਹੁੰਦੀ ਹੈ, ਆਈ.ਪੀ.ਐਲ. ਕ੍ਰਿਕਟਰ ਵਜੋਂ ਮੇਰਾ ਸਮਾਂ ਅੱਜ ਖਤਮ ਹੋ ਰਿਹਾ ਹੈ, ਪਰ ਕਈ ਹੋਰ ਲੀਗਾਂ ਵਿਚ ਖੇਡਣ ਦਾ ਮੇਰਾ ਸਮਾਂ ਅੱਜ ਤੋਂ ਸ਼ੁਰੂ ਹੁੰਦਾ ਹੈ।

ਅਸ਼ਵਿਨ ਆਈ.ਪੀ.ਐਲ. 2025 ਵਿਚ ਸੀ.ਐਸ.ਕੇ. ਟੀਮ ਦਾ ਹਿੱਸਾ ਸੀ, ਪਰ ਉਨ੍ਹਾਂ ਨੇ ਬਹੁਤੇ ਮੈਚ ਨਹੀਂ ਖੇਡੇ। ਉਨ੍ਹਾਂ ਇਸ ਸਾਲ ਆਈ.ਪੀ.ਐਲ. ਵਿਚ ਆਪਣਾ ਆਖਰੀ ਮੈਚ 20 ਮਈ ਨੂੰ ਖੇਡਿਆ ਸੀ। ਉਨ੍ਹਾਂ ਅੱਗੇ ਲਿਖਿਆ ਕਿ ਮੈਂ ਸਾਰੀਆਂ ਫ੍ਰੈਂਚਾਇਜ਼ੀਆਂ ਦਾ ਸਾਲਾਂ ਦੌਰਾਨ ਸ਼ਾਨਦਾਰ ਯਾਦਾਂ ਅਤੇ ਸੰਬੰਧਾਂ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਈ.ਪੀ.ਐਲ. ਅਤੇ ਬੀ.ਸੀ.ਸੀ.ਆਈ. ਦਾ ਉਨ੍ਹਾਂ ਮੌਕਿਆਂ ਲਈ ਧੰਨਵਾਦ, ਜੋ ਉਨ੍ਹਾਂ ਨੇ ਮੈਨੂੰ ਹੁਣ ਤੱਕ ਦਿੱਤੇ ਹਨ। ਅੱਗੇ ਜੋ ਵੀ ਹੈ ਉਸ ਦਾ ਆਨੰਦ ਲੈਣ ਅਤੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ