ਮਾਨਵਤਾਵਾਦੀ ਆਧਾਰ 'ਤੇ ਭਾਰਤ ਨੇ ਪਾਕਿ ਨੂੰ ਹੜ੍ਹਾਂ ਦੀਆਂ ਤਾਜ਼ਾ ਚਿਤਾਵਨੀਆਂ ਕੀਤੀਆਂ ਜਾਰੀ

ਨਵੀਂ ਦਿੱਲੀ, 27 ਅਗਸਤ-ਭਾਰਤ ਨੇ ਪਾਕਿਸਤਾਨ ਨੂੰ ਹੜ੍ਹ ਦੇ ਖਤਰੇ ਦੀਆਂ ਤਾਜ਼ਾ ਚਿਤਾਵਨੀਆਂ ਜਾਰੀ ਕੀਤੀਆਂ ਹਨ, ਜਿਸ ਵਿਚ ਉੱਤਰ ਵਿਚ ਭਾਰੀ ਅਤੇ ਨਿਰੰਤਰ ਮੀਂਹ ਪੈਣ ਕਾਰਨ ਵੱਡੇ ਡੈਮਾਂ ਤੋਂ ਵਾਧੂ ਪਾਣੀ ਛੱਡਣ ਤੋਂ ਬਾਅਦ ਤਾਵੀ ਨਦੀ ਵਿਚ ਹੜ੍ਹ ਆਉਣ ਦੀ "ਉੱਚ ਸੰਭਾਵਨਾ" ਦੀ ਚਿਤਾਵਨੀ ਦਿੱਤੀ ਗਈ ਹੈ। ਸੂਤਰਾਂ ਨੇ ਬੁੱਧਵਾਰ ਨੂੰ ਪੀ.ਟੀ.ਆਈ. ਨੂੰ ਦੱਸਿਆ।