ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਸ਼ਨ ਭੇਜਿਆ

ਅੰਮ੍ਰਿਤਸਰ, 30 ਅਗਸਤ (ਗੁਰਪ੍ਰੀਤ ਸਿੰਘ ਢਿਲੋਂ)-ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਵਲੋਂ 500 ਪਰਿਵਾਰਾਂ ਲਈ ਇਕ ਮਹੀਨੇ ਦਾ ਰਾਸ਼ਨ ਭੇਜਿਆ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਇਨ੍ਹਾਂ ਦੀ ਟੀਮ ਦੇ ਵਲੰਟੀਅਰਾਂ ਨੂੰ ਇਹ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਉਣ ਲਈ ਨਿਰਦੇਸ਼ ਦੇ ਰਹੇ ਹਨ।