ਸਬ ਡਵੀਜ਼ਨ ਘਨੌਰ ਦੇ ਪਿੰਡਾਂ ਵਿਚ ਨਿਸਰਿਆ ਝੋਨਾ ਪਾਣੀ ’ਚ ਡੁੱਬਿਆ

ਰਾਜਪੁਰਾ, (ਪਟਿਆਲਾ), 2 ਸਤੰਬਰ (ਰਣਜੀਤ ਸਿੰਘ)- ਸਬ ਡਵੀਜ਼ਨ ਕਰਾ ਦੇ ਪਿੰਡ ਬੱਲੋਪੁਰ ਸੰਜਰਪੁਰ ਨਨੇੜੀ ਅਤੇ ਹੋਰਲਾ ਪਿੰਡਾਂ ਵਿਚ ਘੱਗਰ ਦਾ ਪਾਣੀ ਸਰੇਆਮ ਝੋਨੇ ਦੇ ਖੇਤਾਂ ਵਿਚ ਨੂੰ ਜਾ ਰਿਹਾ ਹੈ ਅਤੇ ਇਸ ਪਾਣੀ ਨੇ ਝੋਨੇ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਾਲ ਭਰ ਦੀ ਕਮਾਈ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਪਾਣੀ ਵਿਚ ਰੁੜਦੀ ਜਾ ਰਹੀ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਪੈਸ਼ਲ ਗਿਰਦਾਵਰੀ ਕਰਾ ਕੇ ਉਹਨਾਂ ਦਾ ਹੋਣ ਵਾਲਾ ਆਰਥਿਕ ਘਾਟਾ ਪੂਰਾ ਕੀਤਾ ਜਾਵੇ।