ਸਰਕਾਰੀ ਐਲੀਮੈਂਟਰੀ ਸਕੂਲ ਬੱਲੋਪੁਰ 'ਚ ਭਰਿਆ ਪਾਣੀ

ਰਾਜਪੁਰਾ, 2 ਸਤੰਬਰ (ਰਣਜੀਤ ਸਿੰਘ)-ਰਾਜਪਨ ਨੇੜੇ ਘੱਗਰ ਦੇ ਦਰਿਆ ਵਿਚ ਬੀਤੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵਧਿਆ ਹੋਇਆ ਹੈ। ਵਧੇ ਹੋਏ ਪਾਣੀ ਨੇ ਜਿਥੇ ਕਿਸਾਨਾਂ ਦੀਆਂ ਫਸਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਉਥੇ ਹੀ ਅੱਜ ਬੱਲੋਪੁਰ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਘੱਗਰ ਦਾ ਪਾਣੀ ਦਾਖਲ ਹੋ ਗਿਆ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਵੇਂ ਸਕੂਲਾਂ ਵਿਚ ਛੁੱਟੀਆਂ ਹਨ ਪਰ ਹੜ੍ਹ ਦੇ ਪਾਣੀ ਵਿਚ ਕਈ ਵਾਰੀ ਕੋਈ ਜ਼ਹਿਰੀਲਾ ਜੀਵ ਜੰਤੂ ਵੀ ਆ ਜਾਂਦਾ ਹੈ।