JALANDHAR WEATHER

ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡਿਆ 3 ਲੱਖ ਤੋਂ ਵੱਧ ਪਾਣੀ,ਹਾਈ ਫਲੱਡ ਐਲਾਨਿਆ

ਹਰੀਕੇ ਪੱਤਣ , 2 ਸਤੰਬਰ (ਸੰਜੀਵ ਕੁੰਦਰਾ) - ਹੜ੍ਹਾਂ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਤੇ ਲਗਾਤਾਰ ਵਧ ਰਿਹਾ ਪਾਣੀ ਹਰ ਪਾਸੇ ਬਰਬਾਦੀ ਕਰ ਰਿਹਾ ਹੈ। ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਅੱਜ ਰਾਤ 10 ਵਜੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਵੱਧ ਕੇ 3 ਲੱਖ 19 ਹਜ਼ਾਰ ਕਿਊਸਿਕ ਹੋ ਗਿਆ, ਜਿਸ ਵਿਚੋਂ ਡਾਊਨ ਸਟਰੀਮ ਨੂੰ 3 ਲੱਖ 2 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਡਾਊਨ ਸਟਰੀਮ ਨੂੰ ਛੱਡ‌ ਦਿੱਤਾ ਗਿਆ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ 3 ਲੱਖ ਤੋਂ ਵੱਧ ਪਾਣੀ ਡਾਊਨ ਸਟਰੀਮ ਨੂੰ ਛੱਡੇ ਜਾਣ ਤੋਂ ਬਾਅਦ ਵਿਭਾਗ ਵਲੋਂ ਹਾਈ ਫਲੱਡ ਐਲਾਨ ਦਿੱਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਹਰੀਕੇ ਹੈੱਡ ਵਰਕਸ ਤੋਂ ਜਦੋਂ ਡਾਊਨ ਸਟਰੀਮ ਨੂੰ 50 ਹਜ਼ਾਰ ਕਿਊਸਿਕ ਤੱਕ ਪਾਣੀ ਛੱਡਿਆ ਜਾਂਦਾ ਹੈ ਤਾਂ ਲੋ ਫਲੱਡ ਐਲਾਨਿਆ ਜਾਂਦਾ ਹੈ ਤੇ 2 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਮੀਡੀਅਮ ਫਲੱਡ ਘੋਸ਼ਿਤ ਕੀਤਾ ਜਾਂਦਾ ਹੈ ਤੇ 3 ਲੱਖ ਤੋਂ ਵੱਧ ਪਾਣੀ ਡਾਊਨ ਸਟਰੀਮ ਨੂੰ ਛੱਡਣ ਤੋਂ ਬਾਅਦ ਹਾਈ ਫਲੱਡ ਐਲਾਨ ਦਿੱਤਾ ਜਾਂਦਾ ਹੈ। ਹਾਈ ਫਲੱਡ ਹੋਣ ਤੋਂ ਬਾਅਦ ਹਰੀਕੇ ਹਥਾੜ ਖੇਤਰ ਦੇ ਜ਼ਿਲ੍ਹਾ ਤਰਨਤਾਰਨ ਅਤੇ ਫ਼ਿਰੋਜ਼ਪੁਰ ਦੇ ਲੋਕਾਂ ਵਿਚ ਭਾਰੀ ਖੌਫ਼ ਪਾਇਆ ਜਾ ਰਿਹਾ ਹੈ। ਜਿਵੇਂ ਹੀ ਅੱਜ ਸ਼ਾਮ ਤੋਂ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋਇਆ ਤਾਂ ਹਥਾੜ ਖੇਤਰ ਦੇ ਲੋਕਾਂ ਵਿਚ ਅਫਰਾ ਤਫਰੀ ਦਾ ਮਾਹੌਲ ਹੈ।ਲੋਕ ਲਗਾਤਾਰ ਧੁੱਸੀ ਬੰਨ੍ਹ ਦੀ ਰਾਖੀ ਰੱਖ ਰਹੇ ਹਨ।ਅੱਜ ਦੀ ਰਾਤ ਇਨ੍ਹਾਂ ਲੋਕਾਂ ਲਈ ਬਹੁਤ ਹੀ ਡਰਾਉਣੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ