ਕਰਨਾਲ ਨਗਰ ਨਿਗਮ ਦੀ ਮੇਅਰ ਰੇਣੂ ਬਾਲਾ ਗੁਪਤਾ ਅਖਿਲ ਭਾਰਤੀ ਮਹਾਪੌਰ ਪ੍ਰੀਸ਼ਦ ਦੀ ਸਰਬਸੰਮਤੀ ਨਾਲ ਕੌਮੀ ਪ੍ਰਧਾਨ ਚੁਣੀ

ਕਰਨਾਲ, 2 ਸਤੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਨਗਰ ਨਿਗਮ ਦੀ ਮੇਅਰ ਰੇਣੂ ਬਾਲਾ ਗੁਪਤਾ ਅਖਿਲ ਭਾਰਤੀ ਮਹਾਪੌਰ ਪ੍ਰੀਸ਼ਦ ਦੀ ਸਰਬਸੰਮਤੀ ਨਾਲ ਕੌਮੀ ਪ੍ਰਧਾਨ ਚੁਣੀ ਗਈ। ਕੇਂਦਰੀ ਊਰਜਾ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਮਨੋਹਰ ਲਾਲ ਅਖਿਲ ਭਾਰਤੀ ਮਹਾਪੌਰ ਪ੍ਰੀਸ਼ਦ ਦੀ 53ਵੀਂ ਆਮ ਸਭਾ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਕੌਮੀ ਪੱਧਰ ਦੇ ਪ੍ਰੋਗਰਾਮ ਦੇ ਪਹਿਲੇ ਦਿਨ ਇਹ ਚੋਣ ਕੀਤੀ ਗਈ। ਇਸ ਪ੍ਰੋਗਰਾਮ ਵਿਚ ਦੇਸ਼ ਭਰ ਦੇ 21 ਰਾਜਾਂ ਦੇ ਲਗਭਗ 70 ਮੇਅਰ ਸ਼ਾਮਿਲ ਹੋਏ।