ਸੁੰਦਰਨਗਰ ਦੇ ਜੰਗਮ ਬਾਗ 'ਚ ਵੱਡਾ ਹਾਦਸਾ, ਜ਼ਮੀਨ ਖਿਸਕੀ, ਅੱਧੀ ਦਰਜਨ ਲੋਕ ਲਾਪਤਾ, 2 ਲਾਸ਼ਾਂ ਬਰਾਮਦ

ਸੁੰਦਰਨਗਰ, 2 ਸਤੰਬਰ-ਸੁੰਦਰਨਗਰ ਦੇ ਜੰਗਮ ਬਾਗ 'ਚ ਵੱਡਾ ਹਾਦਸਾ ਹੋਇਆ ਹੈ। ਜ਼ਮੀਨ ਖਿਸਕਣ ਨਾਲ ਅੱਧੀ ਦਰਜਨ ਲੋਕ ਲਾਪਤਾ ਹੋਣ ਦਾ ਖਦਸ਼ਾ ਹੈ ਤੇ 2 ਲਾਸ਼ਾਂ ਬਰਾਮਦ ਹੋਈਆਂ ਹਨ। ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ ਹਨ। ਦੱਸ ਦਈਏ ਕਿ ਪਹਾੜਾਂ ਵਿਚ ਲਗਾਤਾਰ ਬਾਰਿਸ਼ਾਂ ਹੋਣ ਨਾਲ ਹਰ ਪਾਸੇ ਹਾਹਾਕਾਰ ਮਚ ਚੁੱਕੀ ਹੈ ਤੇ ਕਈ ਹਾਦਸੇ ਵੀ ਵਾਪਰ ਰਹੇ ਹਨ।