ਆਰ.ਸੀ.ਐਫ. ਕਪੂਰਥਲਾ 'ਚ 4 ਤੋਂ 5 ਫੁੱਟ ਆਇਆ ਪਾਣੀ

ਕਪੂਰਥਲਾ, 2 ਸਤੰਬਰ-ਆਰ.ਸੀ.ਐਫ. ਕਪੂਰਥਲਾ ਬੰਦ ਵਿਚ ਪਾਣੀ 4 ਤੋਂ 5 ਫੁੱਟ ਆ ਗਿਆ ਹੈ। ਦੱਸ ਦਈਏ ਕਿ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਹੇਠ ਹੈ। ਬੀਤੇ 2 ਦਿਨਾਂ ਤੋਂ ਪੈ ਰਹੀ ਜ਼ਬਰਦਸਤ ਬਾਰਿਸ਼ ਨਾਲ ਲੋਕਾਂ ਲਈ ਹੋਰ ਮੁਸੀਬਤਾਂ ਖੜ੍ਹੀਆਂ ਹੋ ਗਈਆਂ ਹਨ, ਇਥੇ ਕਈ ਪਿੰਡ ਪਹਿਲਾਂ ਦੀ ਪਾਣੀ ਦੀ ਮਾਰ ਹੇਠ ਹਨ।