JALANDHAR WEATHER

ਔਲੀਆ ਪੁਰ ਤੇ ਧੈਗੜਪੁਰ ਵਾਲਾ ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਦੀ ਕਗਾਰ 'ਤੇ

ਨਵਾਂਸ਼ਹਿਰ, 2 ਸਤੰਬਰ-ਜ਼ਿਲ੍ਹੇ 'ਚ ਰਾਹੋਂ ਅਤੇ ਉਸ ਦੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨਾਲ ਅੱਜ ਫੋਨ 'ਤੇ ਗੱਲਬਾਤ ਕਰ ਸਥਿਤੀ ਦੀ ਜਾਣਕਾਰੀ ਲਈ ਗਈ। ਉਨ੍ਹਾਂ ਮੈਨੂੰ ਦੱਸਿਆ ਕਿ ਔਲੀਆ ਪੁਰ (ਬਲਾਚੌਰ) ਅਤੇ ਧੈਗੜਪੁਰ (ਨਵਾਂਸ਼ਹਿਰ) ਵਾਲਾ ਸਤਲੁਜ ਦਰਿਆ ਦਾ ਬੰਨ੍ਹ ਬਿਲਕੁਲ ਟੁੱਟਣ ਦੀ ਕਗਾਰ 'ਤੇ ਹੈ ਅਤੇ ਸਥਾਨਕ ਲੋਕ ਆਪਣੇ ਵਲੋਂ ਹੀ ਇਸ ਨੂੰ ਸਾਂਭਣ 'ਤੇ ਲੱਗੇ ਹੋਏ ਹਨ। ਪ੍ਰਸ਼ਾਸ਼ਨ ਵਲੋਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਮੈਂ ਆਪਣੇ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਡਿਊਟੀ ਲਾ ਕੇ ਡੀਜ਼ਲ, ਟ੍ਰੈਕਟਰ ਅਤੇ ਹੋਰ ਲੋੜੀਂਦੀ ਮਸ਼ੀਨਰੀ ਤੁਰੰਤ ਰਵਾਨਾ ਕਰ ਦਿੱਤੀ ਹੈ ਤਾਂ ਜੋ ਜਾਨ-ਮਾਲ ਦੀ ਰਾਖੀ ਯਕੀਨੀ ਬਣਾਈ ਜਾ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ