JALANDHAR WEATHER

ਭਾਰੀ ਬਾਰਿਸ਼ ਕਾਰਨ ਮੁਰਗੀ ਫਾਰਮ 'ਚ ਪਾਣੀ ਭਰਿਆ, ਤਿੰਨ ਹਜ਼ਾਰ ਚੂਜ਼ੇ ਮਰੇ

ਲੌਂਗੋਵਾਲ, 4 ਸਤੰਬਰ (ਸ.ਸ.ਖੰਨਾ, ਵਿਨੋਦ)-ਬੀਤੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸ਼ਹਿਰ ਲੌਂਗੋਵਾਲ ਨਾਲ ਲੱਗਦੀ ਪਿੰਡੀ ਸਤੀਪੁਰਾ ਰੋਡ ਸਥਿਤ ਬਣੇ ਸਿੱਧੂ ਪੋਲਟਰੀ ਫਾਰਮ ਵਿਚ ਪਾਣੀ ਭਰ ਜਾਣ ਨਾਲ ਵੱਡੀ ਗਿਣਤੀ ਵਿਚ ਚੂਜ਼ਿਆਂ ਦੇ ਮਰਨ ਦੀ ਖਬਰ ਮਿਲੀ ਹੈ। ਮੁਰਗੀ ਫਾਰਮ ਦੇ ਮਾਲਕ ਬਲਵਿੰਦਰ ਸਿੰਘ ਸਿੱਧੂ ਪੁੱਤਰ ਜੁਗਰਾਜ ਸਿੰਘ ਪੱਤੀ ਸੁਨਾਮੀ ਵਾਸੀ ਲੌਂਗੋਵਾਲ ਦਾ ਕਹਿਣਾ ਹੈ ਕਿ ਇਹ ਮੁਰਗੀ ਫਾਰਮ ਖੁਦ ਦਾ ਆਪਣਾ ਹੀ ਹੈ, ਜਿਸ ਵਿਚ ਉਸ ਵਲੋਂ ਆਪਣੀ ਖਰੀਦ ਕਰਕੇ ਉਕਤ ਬਰਾਇਲਰ ਚੂਜ਼ੇ ਪਾਏ ਹੋਏ ਸਨ ਜਿਨ੍ਹਾਂ ਦੀ ਗਿਣਤੀ ਤਕਰੀਬਨ ਤਿੰਨ ਹਜ਼ਾਰ ਤੋਂ ਉੱਪਰ ਦੱਸੀ ਗਈ ਹੈ। ਉਨ੍ਹਾਂ ਕਿਹਾ ਕਿ ਪੈ ਰਹੀ ਭਾਰੀ ਬਰਸਾਤ ਨੇ ਜਿਥੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਉਥੇ ਹੀ ਉਨ੍ਹਾਂ ਨੂੰ ਬਹੁਤ ਭਾਰੀ ਘਾਟਾ ਪਿਆ ਹੈ। ਨਿੱਕੇ-ਨਿੱਕੇ ਚੂਜ਼ਿਆਂ ਦੇ ਮਰਨ ਨਾਲ ਨਾਲ 10 ਕੁਇੰਟਲ ਦੇ ਕਰੀਬ ਮਹਿੰਗੇ ਭਾਅ ਦੀ ਮੁਰਗੀਆਂ ਲਈ ਖਰੀਦੀ ਫੀਡ ਵੀ ਪਾਣੀ ਵਿਚ ਭਿੱਜ ਕੇ ਤਹਿਸ-ਨਹਿਸ ਹੋ ਚੁੱਕੀ ਹੈ। ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ