ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਤੋਂ ਮੰਗੂਵਾਲ ਨਜ਼ਦੀਕ ਖੱਡ ’ਚ ਡਿੱਗੀ ਐਂਬੂਲੈਂਸ, 3 ਦੀ ਮੌਤ

ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰ ਪਾਲ ਸਿੰਘ)- ਅੱਜ ਹੁਸ਼ਿਆਰਪੁਰ ਚਿੰਤਪੁਨੀ ਰੋਡ ’ਤੇ ਪੈਂਦੇ ਮੰਗੂਵਾਲ ਨਜ਼ਦੀਕ ਹਿਮਾਚਲ ਤੋਂ ਆ ਰਹੀ ਐਂਬੂਲੈਂਸ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਵਿਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਜਾਨ ਚਲੀ ਗਈ ਅਤੇ ਦੋ ਲੋਕਾਂ ਨੂੰ ਜ਼ਖ਼ਮੀ ਹਾਲਤ ਵਿਚ ਬਾਹਰ ਕੱਢ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹਿਮਾਚਲ ਤੋਂ ਇਕ ਐਂਬੂਲੈਂਸ, ਜਿਸ ਦੇ ਵਿਚ ਡਰਾਈਵਰ ਦੇ ਸਮੇਤ ਪੰਜ ਲੋਕ ਸਵਾਰ ਸਨ, ਉਹ ਜਲੰਧਰ ਕਿਸੇ ਨਿੱਜੀ ਹਸਪਤਾਲ ਲਈ ਜਾ ਰਹੇ ਸਨ ਪਰ ਜਿਵੇਂ ਹੀ ਐਬੂਲੈਂਸ ਮੰਗੂਵਾਲ ਪਹੁੰਚੀ ਤਾਂ ਮੰਗੂਵਾਲ ਨਜ਼ਦੀਕ ਪੁਲਿਸ ਵਲੋਂ ਉਥੇ ਬੈਰੀਗੇਟ ਰੱਖੇ ਗਏ ਸਨ ਤੇ ਐਬੂਲੈਂਸ ਤੇਜ਼ ਹੋਣ ਕਾਰਨ ਬੈਰੀਗੇਟਾਂ ਦੇ ਨਾਲ ਟਕਰਾ ਕੇ ਡੂੰਘੀ ਖੱਡ ਵਿਚ ਪਲਟ ਗਈ। ਲੋਕਾਂ ਅਤੇ ਪੁਲਿਸ ਅਧਿਕਾਰੀਆਂ ਦੇ ਵਲੋਂ ਲੋਕਾਂ ਨੂੰ ਖੱਡ ਵਿਚ ਉਤਰ ਕੇ ਬਾਹਰ ਕੱਢਿਆ ਗਿਆ, ਜੋ ਜ਼ਖਮੀ ਹਾਲਤ ਵਿਚ ਸਨ ਤੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਹੈ।