JALANDHAR WEATHER

ਘੱਗਰ ਦਰਿਆ ’ਤੇ ਹੜ੍ਹਾਂ ਦਾ ਖ਼ਤਰਾ ਵਧਿਆ

ਸਮਾਣਾ, (ਪਟਿਆਲਾ), 6 ਸਤੰਬਰ (ਸਾਹਿਬ ਸਿੰਘ)- ਪੰਜਾਬ ਅਤੇ ਹਰਿਆਣਾ ਦੀ ਹੱਦ ਨੇੜਿਓਂ ਲੰਘਦੇ ਘੱਗਰ ਦਰਿਆ ’ਤੇ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ। ਬੀਤੇ ਕੱਲ੍ਹ ਨਾਲੋਂ ਘੱਗਰ ਦਰਿਆ ਚੜ੍ਹਾਈ ਵਿਚ ਹੈ। ਘੱਗਰ ਪੁਲ ਹਰਚੰਦਪੁਰਾ ’ਤੇ ਡਿਊਟੀ ਅਫ਼ਸਰ ਕਮ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਮਾਣਾ ਗੁਰਮੀਤ ਸਿੰਘ ਅਤੇ ਪੰਚਾਇਤ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਭਰ ਘੱਗਰ ਦਰਿਆ ਵਿਚ 4-5 ਇੰਚ ਚੜ੍ਹਾਅ ਨੋਟ ਕੀਤਾ ਗਿਆ ਹੈ। ਅਜੇ ਤੱਕ ਪੰਜਾਬ ਵਾਲੇ ਪਾਸੇ ਘੱਗਰ ਸੁਰੱਖਿਅਤ ਹੈ ਪਰ ਕਈ ਥਾਵਾਂ ਤੋਂ ਘੱਗਰ ਉੱਛਲਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਲੋਕਾਂ ਵਿਚ ਘਬਰਾਹਟ ਪਾਈ ਜਾ ਰਹੀ ਹੈ। ਇਲਾਕੇ ਵਿਚ ਦਰਮਿਆਨੀ ਵਰਖਾ ਸਵੇਰ ਤੋਂ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ