ਉਪ-ਰਾਸ਼ਟਰਪਤੀ ਚੋਣ ਦਾ ਸ਼੍ਰੋਮਣੀ ਅਕਾਲੀ ਵਲੋਂ ਬਾਈਕਾਟ

ਚੰਡੀਗੜ੍ਹ, 8 ਸਤੰਬਰ-ਉਪ-ਰਾਸ਼ਟਰਪਤੀ ਚੋਣ ਦਾ ਸ਼੍ਰੋਮਣੀ ਅਕਾਲੀ ਵਲੋਂ ਬਾਈਕਾਟ ਕੀਤਾ ਗਿਆ ਹੈ। ਪੰਜਾਬ ਵਿਚ ਹੜ੍ਹਾਂ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ। ਦੱਸ ਦਈਏ ਕਿ ਉਪ-ਰਾਸ਼ਟਰਪਤੀ ਲਈ ਕੱਲ੍ਹ ਮਤਦਾਨ ਹੋਣਾ ਹੈ। ਜਦੋਂ ਪੰਜਾਬ ਇਸ ਦੁਖਾਂਤ ਦਾ ਸਾਹਮਣਾ ਕਰ ਰਿਹਾ ਹੈ ਤਾਂ ਦੇਸ਼ ਕੱਲ੍ਹ ਉਪ ਰਾਸ਼ਟਰਪਤੀ ਚੋਣ ਲਈ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਆਵਾਜ਼ ਦੀ ਨੁਮਾਇੰਦਗੀ ਕਰਦਾ ਹੈ। ਇਸ ਲਈ, ਪਾਰਟੀ ਨੇ ਕੱਲ੍ਹ ਇਸ ਉਪ ਰਾਸ਼ਟਰਪਤੀ ਚੋਣ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।