ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ 33 ਸਰਕਾਰੀ ਸਕੂਲ 9 ਤੇ 10 ਸਤੰਬਰ ਨੂੰ ਬੰਦ ਰਹਿਣਗੇ - ਡੀ.ਸੀ.

ਕਪੂਰਥਲਾ, 8 ਸਤੰਬਰ (ਅਮਰਜੀਤ ਕੋਮਲ)-ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ 33 ਸਰਕਾਰੀ ਸਕੂਲ 9 ਤੇ 10 ਸਤੰਬਰ ਨੂੰ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਜਿਹੜੇ ਸਕੂਲਾਂ ਵਿਚ ਅਗਲੇ ਦੋ ਦਿਨ ਛੁੱਟੀ ਹੋਵੇਗੀ, ਉਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਬਾਊਪੁਰ ਜਦੀਦ, ਮਿਡਲ ਸਕੂਲ ਮੰਡ ਇੰਦਰਪੁਰ, ਹਾਈ ਸਕੂਲ ਅੰਮ੍ਰਿਤਸਰ ਰਾਜੇਵਾਲ, ਹਾਈ ਸਕੂਲ ਲੱਖ ਵਰ੍ਹਿਆਂ, ਮਿਡਲ ਸਕੂਲ ਬਾਜਾ, ਹਾਈ ਸਕੂਲ ਬੁਤਾਲਾ, ਐਲੀਮੈਂਟਰੀ ਸਕੂਲ ਚੱਕੋਕੀ, ਐਲੀਮੈਂਟਰੀ ਸਕੂਲ ਮਿਆਣੀ ਬਾਕਰਪੁਰ, ਐਲੀਮੈਂਟਰੀ ਸਕੂਲ ਹੰਬੋਵਾਲ, ਐਲੀਮੈਂਟਰੀ ਸਕੂਲ ਮਲਕਪੁਰ, ਐਲੀਮੈਂਟਰੀ ਸਕੂਲ ਹੁਸੈਨਪੁਰ, ਮਿਡਲ ਸਕੂਲ ਭੇਟ, ਹਾਈ ਸਕੂਲ ਕਾਲਾ ਸੰਘਿਆਂ, ਪ੍ਰਾਇਮਰੀ ਸਕੂਲ ਚਿਰਾਗਵਾਲਾ, ਪ੍ਰਾਇਮਰੀ ਸਕੂਲ ਕੰਮੇਵਾਲ, ਪ੍ਰਾਇਮਰੀ ਸਕੂਲ ਕਿਸ਼ਨ ਸਿੰਘ ਵਾਲਾ, ਪ੍ਰਾਇਮਰੀ ਸਕੂਲ ਕੋਠੇ ਕਾਲਾ ਸਿੰਘ, ਪ੍ਰਾਇਮਰੀ ਸਕੂਲ ਕੋਠੇ ਚੇਤਾ ਸਿੰਘ, ਪ੍ਰਾਇਮਰੀ ਸਕੂਲ ਲੱਖ ਵਰ੍ਹਿਆਂ, ਪ੍ਰਾਇਮਰੀ ਸਕੂਲ ਆਹਲੀ ਖੁਰਦ, ਪ੍ਰਾਇਮਰੀ ਸਕੂਲ ਬਾਊਪੁਰ, ਪ੍ਰਾਇਮਰੀ ਸਕੂਲ ਨੂਰੋਵਾਲ, ਪ੍ਰਾਇਮਰੀ ਸਕੂਲ ਮੁੱਲਾਂਕਾਲਾ, ਪ੍ਰਾਇਮਰੀ ਸਕੂਲ ਮੁਕਟਰਾਮਵਾਲਾ, ਪ੍ਰਾਇਮਰੀ ਸਕੂਲ ਰਣਧੀਰਪੁਰ, ਪ੍ਰਾਇਮਰੀ ਸਕੂਲ ਖਲਵਾੜਾ, ਪ੍ਰਾਇਮਰੀ ਸਕੂਲ ਮੇਹਲੀ ਗੇਟ, ਪ੍ਰਾਇਮਰੀ ਸਕੂਲ ਜੀ.ਟੀ. ਰੋਡ ਮੇਹਟਾਂ, ਪ੍ਰਾਇਮਰੀ ਸਕੂਲ ਧੱਕੜਾਂ, ਪ੍ਰਾਇਮਰੀ ਸਕੂਲ ਕੂਕਾ, ਪ੍ਰਾਇਮਰੀ ਸਕੂਲ ਤਲਵੰਡੀ ਕੂਕਾ, ਪ੍ਰਾਇਮਰੀ ਸਕੂਲ ਮੰਡ ਸਰਦਾਰ ਸਾਹਿਬ ਵਾਲਾ ਤੇ ਪ੍ਰਾਇਮਰੀ ਸਕੂਲ ਤੱਜਪੁਰ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਬੰਦ ਕਰਨ ਦਾ ਫ਼ੈਸਲਾ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵਲੋਂ ਪ੍ਰਾਪਤ ਰਿਪੋਰਟਾਂ ਤੇ ਸਿਫ਼ਾਰਸ਼ ਦੇ ਆਧਾਰ 'ਤੇ ਕੀਤਾ ਗਿਆ ਹੈ ਤੇ 10 ਸਤੰਬਰ ਤੋਂ ਬਾਅਦ ਸਕੂਲਾਂ ਦੀ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਗਲਾ ਫ਼ੈਸਲਾ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਡਵੀਜ਼ਨ ਨੰਬਰ 1 ਤੇ 2 ਦੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਸਬੰਧਿਤ ਸਕੂਲਾਂ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਸਕੂਲ ਦੀ ਬਿਲਡਿੰਗ ਦੇ ਢਾਂਚੇ ਦੀ ਸੁਰੱਖਿਆ ਸਬੰਧੀ ਮੁਕੰਮਲ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਜੇਕਰ ਕੋਈ ਸਕੂਲ ਬੰਦ ਕਰਨ ਦੀ ਲੋੜ ਪੈਂਦੀ ਹੈ ਤਾਂ ਤੁਰੰਤ ਇਸ ਸਬੰਧੀ ਲੋੜੀਂਦੀ ਕਾਰਵਾਈ ਅਮਲ ਵਿਚ ਲਿਆ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ।