ਸਕਾਈ ਲਾਰਕ ਮਾਰਕੀਟ ’ਚ ਇੱਕ ਵਿਅਕਤੀ ਦਾ ਕਤਲ, ਦੂਜਾ ਗੰਭੀਰ ਜ਼ਖ਼ਮੀ
ਖਰੜ, 13 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਖਰੜ ਲਾਂਡਰਾ ਰੋਡ ’ਤੇ ਸਥਿਤ ਸਕਾਈ ਲਾਰਕ ਦੀ ਮਾਰਕੀਟ ਦੇ ਵਿਚ ਇਕ ਵਿਅਕਤੀ ਦੇ ਕਤਲ ਤੇ ਦੂਜੇ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਵਜੋਂ ਹੋਈ ਹੈ, ਜਦ ਕਿ ਜ਼ਖ਼ਮੀ ਵਿਅਕਤੀ ਸੰਬੰਧੀ ਕੋਈ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਮੌਕੇ ’ਤੇ ਜਾ ਕੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਲਈ ਹੈ ਅਤੇ ਫਰਾਂਸਿਕ ਟੀਮਾਂ ਵਲੋਂ ਮੌਕੇ ’ਤੇ ਜਾਂਚ ਕੀਤੀ ਜਾ ਰਹੀ ਹੈ।