JALANDHAR WEATHER

ਅਨੁਸ਼ਕਾ ਸ਼ੈੱਟੀ ਨੇ ਸ਼ੋਸਲ ਮੀਡੀਆ ਤੋਂ ਬ੍ਰੇਕ ਲੈਣ ਦਾ ਕੀਤਾ ਐਲਾਨ

ਨਵੀਂ ਦਿੱਲੀ, 13 ਸਤੰਬਰ- ਪ੍ਰਸਿੱਧ ਅਦਾਕਾਰਾ ਅਨੁਸ਼ਕਾ ਸ਼ੈੱਟੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਨਵੀਂ ਫਿਲਮ ‘ਘਾਟੀ’ ਦੀ ਰਿਲੀਜ਼ ਤੋਂ ਕੁਝ ਦਿਨ ਬਾਅਦ ਹੀ ਸੋਸ਼ਲ ਮੀਡੀਆ ਤੋਂ ਅਸਥਾਈ ਬ੍ਰੇਕ ਲਵੇਗੀ। ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਕ ਪੋਸਟ ਵਿਚ ਅਨੁਸ਼ਕਾ ਨੇ ਦੱਸਿਆ ਕਿ ਇਹ ਬ੍ਰੇਕ ਨਿੱਜੀ ਪਸੰਦ ਹੈ, ਜਿਸ ਦਾ ਉਦੇਸ਼ ਦੁਨੀਆ ਨਾਲ ਦੁਬਾਰਾ ਜੁੜਨਾ ਅਤੇ ਡਿਜੀਟਲ ਸਪੇਸ ਤੋਂ ਦੂਰ ਆਪਣੀ ਭਲਾਈ ’ਤੇ ਧਿਆਨ ਕੇਂਦਰਿਤ ਕਰਨਾ ਹੈ।


ਉਨ੍ਹਾਂ ਲਿਖਿਆ ਕਿ ਸੋਸ਼ਲ ਮੀਡੀਆ ਤੋਂ ਥੋੜ੍ਹੀ ਦੇਰ ਲਈ ਦੂਰੀ ਬਣਾ ਰਹੀ ਹਾਂ। ਬਸ ਦੁਨੀਆ ਨਾਲ ਦੁਬਾਰਾ ਜੁੜਨ ਅਤੇ ਸਕ੍ਰੌਲਿੰਗ ਤੋਂ ਪਰ੍ਹੇ ਕੰਮ ਕਰਨ ਲਈ, ਜਿਥੋਂ ਅਸੀਂ ਸਾਰਿਆਂ ਨੇ ਅਸਲ ਵਿਚ ਸ਼ੁਰੂਆਤ ਕੀਤੀ ਸੀ। ਜਲਦੀ ਹੀ ਤੁਹਾਨੂੰ ਹੋਰ ਕਹਾਣੀਆਂ ਅਤੇ ਹੋਰ ਪਿਆਰ ਨਾਲ ਮਿਲਦੇ ਹਾਂ...ਹਮੇਸ਼ਾ ਮੁਸਕਰਾਓ। ਅਦਾਕਾਰਾ ਨੇ ਇਹ ਨਹੀਂ ਦੱਸਿਆ ਹੈ ਕਿ ਉਸ ਦਾ ਸੋਸ਼ਲ ਮੀਡੀਆ ਬ੍ਰੇਕ ਕਿੰਨਾ ਸਮਾਂ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ