JALANDHAR WEATHER

ਪ੍ਰਾਈਵੇਟ ਬੱਸ ਕੰਪਨੀ ਦੇ ਮੁਲਾਜ਼ਮਾਂ ਵਲੋਂ ਰੋਡਵੇਜ਼ ਕਰਮਚਾਰੀਆਂ ਨਾਲ ਕੁੱਟਮਾਰ ਮਗਰੋਂ ਸ੍ਰੀ ਮੁਕਤਸਰ ਸਾਹਿਬ ਦਾ ਬੱਸ ਸਟੈਂਡ ਬੰਦ, ਚੱਕਾ ਜਾਮ ਕਰਕੇ ਸੜਕਾਂ ਰੋਕੀਆਂ

ਸ੍ਰੀ ਮੁਕਤਸਰ ਸਾਹਿਬ 14 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸ੍ਰੀ ਮੁਕਤਸਰ ਸਾਹਿਬ ਦਾ ਬੱਸ ਸਟੈਂਡ ਬੰਦ ਕਰਕੇ ਚੱਕਾ ਜਾਮ ਕੀਤਾ ਗਿਆ ਅਤੇ ਮਲੋਟ ਰੋਡ ਉਤੇ ਜਾਮ ਲਾਇਆ ਗਿਆ। ਇਸ ਮੌਕੇ ਡਿਪੂ ਪ੍ਰਧਾਨ ਜਗਸੀਰ ਸਿੰਘ ਮਾਣਕ ਨੇ ਦੋਸ਼ ਲਾਇਆ ਕਿ ਨਿੱਜੀ ਕੰਪਨੀ ਦੇ ਕਰਿੰਦਿਆਂ ਵਲੋਂ ਰੋਡਵੇਜ਼ ਬੱਸ ਜੋ ਗੰਗਾਨਗਰ ਤੋਂ ਅੰਬਾਲਾ ਜਾਣੀ ਸੀ, ਉਸ ਦੇ ਡਰਾਈਵਰ ਕੰਡਕਟਰ ਨਾਲ ਅਬਹੋਰ ਅੱਡੇ ਉਤੇ ਕੁੱਟਮਾਰ ਕੀਤੀ ਅਤੇ ਗੁਰਸਿੱਖ ਕੰਡਕਟਰ ਗੁਰਭੇਜ ਸਿੰਘ ਦੀ ਖਿੱਚ-ਧੂਹ ਕੀਤੀ। ਉਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਉਤੇ ਇਸ ਕੰਪਨੀ ਦੇ ਬੰਦਿਆਂ ਨੇ ਚਰਨਜੀਤ ਸਿੰਘ ਪ੍ਰਧਾਨ ਪਨਬੱਸ ਉਤੇ ਹਮਲਾ ਕੀਤਾ ਅਤੇ ਪੇਚਕਸ ਮਾਰ ਕੇ ਜ਼ਖਮੀ ਕੀਤਾ ਜਿਨ੍ਹਾਂ ਖਿਲਾਫ ਪਰਚਾ ਦਰਜ ਕਰਵਾਉਣ ਨੂੰ ਲੈ ਕੇ ਪਨਬੱਸ ਕਾਮਿਆਂ ਵਲੋਂ ਹੜਤਾਲ ਕਰਕੇ ਚੱਕਾ ਜਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕੰਪਨੀ ਵਲੋਂ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤਾ ਜਾਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਪੰਜਾਬ ਦੇ ਸਾਰੇ 18 ਡਿਪੂਆਂ ਵਿਚ ਹੜਤਾਲ ਕਰਕੇ ਕੰਮਕਾਜ ਠੱਪ ਕੀਤਾ ਜਾਵੇਗਾ। ਇਸ ਦੌਰਾਨ ਜ਼ਖਮੀ ਰੋਡਵੇਜ਼ ਵਰਕਰ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਵੀ ਪਹੁੰਚ ਗਏ ਹਨ ਅਤੇ ਹੜਤਾਲ ਨੂੰ ਖੁੱਲ੍ਹਵਾਉਣ ਲਈ ਕਹਿ ਰਹੇ ਹਨ ਅਤੇ ਵਿਸ਼ਵਾਸ ਦਿਵਾ ਰਹੇ ਹਨ ਕਿ ਕਾਰਵਾਈ ਕੀਤੀ ਜਾਵੇਗੀ। ਹੜਤਾਲ ਕਾਰਨ ਸਵਾਰੀਆਂ ਨੂੰ ਖੱਜਲ-ਖੁਆਰੀ ਹੋ ਰਹੀ ਹੈ ਅਤੇ ਬੱਸ ਅੱਡੇ ਤੋਂ ਬਾਹਰੋਂ ਬੱਸਾਂ ਚੱਲ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ