ਕੇਂਦਰੀ ਰਾਜ ਮੰਤਰੀ ਜੋਰਜ ਕੁਰੀਆ ਹੜ੍ਹ ਪ੍ਰਭਾਵਿਤ ਇਲਾਕੇ ਡੇਰਾ ਬਾਬਾ ਨਾਨਕ ਪੁੱਜੇ

ਡੇਰਾ ਬਾਬਾ ਨਾਨਕ, 14 ਸਤੰਬਰ (ਹੀਰਾ ਸਿੰਘ ਮਾਂਗਟ)-ਕੇਂਦਰੀ ਰਾਜ ਮੰਤਰੀ ਜੋਰਜ ਕੁਰੀਆ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਲਈ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਪੁੱਜੇ ਜਿਥੇ ਉਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਰੱਤਾ, ਗੋਲਾ ਢੋਲਾ, ਗੁਰਚੱਕ, ਧਰਮਕੋਟ ਰੰਧਾਵਾ, ਪੱਖੋਕੇ ਟਾਹਲੀ ਸਾਹਿਬ, ਕਰਤਾਰਪੁਰ ਸਾਹਿਬ ਕੋਰੀਡੋਰ ਤੇ ਰਾਵੀ ਦਰਿਆ ਤੋਂ ਪਾਰ ਪਿੰਡ ਘਣੀਏ-ਕੇ-ਬੇਟ ਦਾ ਦੌਰਾ ਕੀਤਾ ਤੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਰਵੀਕਰਨ ਸਿੰਘ ਕਾਹਲੋਂ ਸਮੇਤ ਕਈ ਭਾਜਪਾ ਆਗੂ ਵੀ ਮੌਜੂਦ ਹਨ।