JALANDHAR WEATHER

ਘੱਗਰ ਦਰਿਆ ਦੇ ਹੜ੍ਹ ਪ੍ਰਭਾਵਿਤ ਇਲਾਕੇ ਹਰਚੰਦਪੁਰਾ ਵਿਖੇ ਅਕਾਲੀ ਆਗੂ ਕਰਨ ਸਿੰਘ ਵਲੋਂ ਕਿਸਾਨਾਂ ਦੀ ਮਾਲੀ ਮਦਦ

ਪਾਤੜਾਂ, 14 ਸਤੰਬਰ (ਗੁਰਇਕਬਾਲ ਸਿੰਘ ਖਾਲਸਾ)-ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਹਰਚੰਦਪੁਰਾ ਵਿਖੇ ਘੱਗਰ ਦਰਿਆ ਵਿਚ ਆਏ ਪਾਣੀ ਤੋਂ ਬਾਅਦ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਅਤੇ ਸੇਵਾ-ਮੁਕਤ ਆਰ. ਟੀ. ਏ. ਕਰਨ ਸਿੰਘ ਵਲੋਂ 50 ਹਜ਼ਾਰ ਰੁਪਏ ਨਕਦ ਅਤੇ 500 ਲੀਟਰ ਡੀਜ਼ਲ ਦੇ ਕੇ ਕਿਸਾਨਾਂ ਦੀ ਸਹਾਇਤਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਬੀਬੀ ਵਨਿੰਦਰ ਕੌਰ ਲੂੰਬਾ ਨੇ ਵੀ ਹਲਕਾ ਸ਼ੁਤਰਾਨਾ ਦੀ ਵਿਧਾਇਕਾ ਰਹਿੰਦਿਆਂ ਹਲਕਾ ਸ਼ੁਤਰਾਣਾ ਦੇ ਲੋਕਾਂ ਦੀ ਪੂਰੀ ਸੇਵਾ ਕੀਤੀ ਹੈ ਅਤੇ ਹੁਣ ਉਹ ਹਲਕਾ ਸ਼ੁਤਰਾਣਾ ਅੰਦਰ ਲੋਕਾਂ ਦੀ ਸੇਵਾ ਕਰਨਗੇ।

ਉਨ੍ਹਾਂ ਕਿਹਾ ਕਿ ਘੱਗਰ ਦਰਿਆ ਤੋਂ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਉਹ ਹਰ ਸੰਭਵ ਸਹਾਇਤਾ ਕਰਨਗੇ। ਇਸ ਮੌਕੇ ਇਥੇ ਡਾ. ਰਾਜਵੀਰ ਸਿੰਘ, ਜਰਨੈਲ ਸਿੰਘ ਸਰਪੰਚ, ਸਰਦਾਰਾ ਸਿੰਘ ਸਰਪੰਚ, ਸੁਖਵਿੰਦਰ ਸਿੰਘ ਬਰਾਸ, ਰਛਪਾਲ ਸਿੰਘ ਬਰਾਸ, ਮੰਗਤ ਸ਼ਰਮਾ ਬਰਾਸ, ਗੁਰਦੀਪ ਸਿੰਘ ਡਰੋਲੀ, ਸੁਖਦੇਵ ਸਿੰਘ ਸਧਾਰਨਪੁਰ, ਤੇਜਪਾਲ ਗੋਇਲ, ਸੁਖਵਿੰਦਰ ਸਿੰਘ ਡਰੋਲੀ, ਗੁਰਪ੍ਰੀਤ ਸਿੰਘ ਡਰੋਲੀ, ਹਰਭਜਨ ਸਿੰਘ ਬਕਰਾਹਾ, ਬਲਜਿੰਦਰ ਸਿੰਘ ਜਲਾਲਪੁਰ, ਪਰਮਜੀਤ ਸਿੰਘ ਜਲਾਲਪੁਰ, ਗੁਰਵਿੰਦਰ ਸਿੰਘ ਭੰਗੂ, ਵਰੁਣ ਕਾਂਸਲ, ਪ੍ਰਕਾਸ਼ ਸਿੰਘ ਹਰਚੰਦਪੁਰ, ਕੁਲਦੀਪ ਸਿੰਘ ਰੱਲਣ, ਦੇਸ਼ਰਾਜ ਜੀ, ਡਾ. ਭਰਭੂਰ ਸਿੰਘ, ਦਰਸ਼ਨ ਸਿੰਘ, ਸੰਤੋਖ ਸਿੰਘ, ਰਛਪਾਲ ਸਿੰਘ, ਹਰਜਿੰਦਰ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ