ਮਣੀਪੁਰ : ਅੱਤਵਾਦੀਆਂ ਵਲੋਂ ਫੌਜ ਦੀ ਗੱਡੀ 'ਤੇ ਹਮਲਾ, ਇਕ ਜਵਾਨ ਦੀ ਮੌਤ

ਮਣੀਪੁਰ, 19 ਸਤੰਬਰ-ਮਣੀਪੁਰ ਦੇ ਬਿਸ਼ਣੂਪੁਰ ਜ਼ਿਲ੍ਹੇ ਵਿਚ ਅੱਤਵਾਦੀਆਂ ਦੇ ਹਮਲੇ ਵਿਚ ਅਸਾਮ ਰਾਈਫਲਜ਼ ਦੇ ਦੋ ਜਵਾਨ, ਜਿਨ੍ਹਾਂ ਵਿਚ ਇਕ ਜੇ.ਸੀ.ਓ. ਅਤੇ ਇਕ ਜਵਾਨ ਸ਼ਹੀਦ ਹੋ ਗਿਆ। ਦੋ ਜਵਾਨ ਜ਼ਖਮੀ ਹੋ ਗਏ। ਅੱਤਵਾਦੀ ਇਕ ਵਿਅਸਤ ਸੜਕ 'ਤੇ ਫੌਜੀਆਂ ਦੇ ਵਾਹਨ 'ਤੇ ਹਮਲਾ ਕਰਨ ਤੋਂ ਬਾਅਦ ਇਕ ਚਿੱਟੇ ਰੰਗ ਦੀ ਵੈਨ ਵਿਚ ਫਰਾਰ ਹੋ ਗਏ। ਫੌਜਾਂ ਨੇ ਕਿਸੇ ਵੀ ਨਾਗਰਿਕ ਦੇ ਜਾਨੀ ਨੁਕਸਾਨ ਤੋਂ ਬਚਣ ਲਈ ਜਵਾਬੀ ਕਾਰਵਾਈ ਕਰਦੇ ਹੋਏ ਸੰਜਮ ਦਿਖਾਇਆ। ਸੁਰੱਖਿਆ ਬਲ ਨੇ ਹਮਲੇ ਦੇ ਪਿੱਛੇ ਅੱਤਵਾਦੀਆਂ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਹੈ। ਸੀਨੀਅਰ ਸੁਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।