ਬੰਬ ਦੀ ਧਮਕੀ ਤੋਂ ਬਾਅਦ ਇੰਡੀਗੋ ਦੀ ਉਡਾਣ ਦੀ ਚੇਨਈ 'ਚ ਐਮਰਜੈਂਸੀ ਲੈਂਡਿੰਗ

ਮੁੰਬਈ ,19 ਸਤੰਬਰ - ਮੁੰਬਈ ਤੋਂ ਥਾਈਲੈਂਡ ਜਾ ਰਹੀ ਇੰਡੀਗੋ ਦੀ ਇਕ ਉਡਾਣ ਨੂੰ ਬੰਬ ਦੀ ਧਮਕੀ ਤੋਂ ਬਾਅਦ ਚੇਨਈ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਬੰਬ ਦੀ ਧਮਕੀ ਝੂਠੀ ਨਿਕਲੀ। ਇਸ ਮੌਕੇ 'ਤੇ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ ਅਤੇ ਜਹਾਜ਼ ਨੂੰ ਚੇਨਈ ਵਿਚ ਜ਼ਰੂਰੀ ਸੁਰੱਖਿਆ ਜਾਂਚਾਂ ਵਿਚੋਂ ਗੁਜ਼ਰਨਾ ਪਵੇਗਾ।
ਇਕ ਬਿਆਨ ਵਿਚ ਇੰਡੀਗੋ ਦੇ ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਤੋਂ ਫੁਕੇਟ ਜਾ ਰਹੀ ਇੰਡੀਗੋ ਫਲਾਈਟ 6ਈ 1089 ਨੂੰ ਜਹਾਜ਼ ਵਿਚ ਸੁਰੱਖਿਆ ਖ਼ਤਰੇ ਦੇ ਮੱਦੇਨਜ਼ਰ ਚੇਨਈ ਵੱਲ ਮੋੜ ਦਿੱਤਾ ਗਿਆ ਸੀ। ਸਥਾਪਿਤ ਪ੍ਰੋਟੋਕੋਲ ਦੇ ਅਨੁਸਾਰ, ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ ਅਤੇ ਫਲਾਈਟ ਦੀ ਚੇਨਈ ਵਿਚ ਜ਼ਰੂਰੀ ਸੁਰੱਖਿਆ ਜਾਂਚਾਂ ਵਿਚੋਂ ਗੁਜ਼ਰਨਾ ਪਵੇਗਾ। ਫੁਕੇਟ ਹਵਾਈ ਅੱਡੇ 'ਤੇ ਰਾਤ ਦੇ ਕਰਫਿਊ ਦੇ ਕਾਰਨ ਯਾਤਰਾ ਨੂੰ ਦੇਰ ਰਾਤ ਨੂੰ ਮੁੜ ਸ਼ੁਰੂ ਕਰਨ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ, 14 ਸਤੰਬਰ ਨੂੰ ਲਖਨਊ ਤੋਂ ਦਿੱਲੀ ਜਾ ਰਹੀ ਇੰਡੀਗੋ ਫਲਾਈਟ 6ਈ -2111 ਨੂੰ ਉਡਾਣ ਭਰਨ ਤੋਂ ਠੀਕ ਪਹਿਲਾਂ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਸੀ।