JALANDHAR WEATHER

ਏਸ਼ੀਆ ਕੱਪ 2025 : ਭਾਰਤ ਨੇ ਓਮਾਨ ਨੂੰ 21 ਦੌੜਾਂ ਨਾਲ ਹਰਾਇਆ

ਸੁਪਰ 4 'ਚ ਅੱਜ ਸ੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਹੋਵੇਗਾ ਮੁਕਾਬਲਾ
ਦੁਬਈ, 19 ਸਤੰਬਰ (ਪੀ. ਟੀ. ਆਈ.)-ਇਥੋਂ ਦੇ ਸ਼ੇਖ ਜ਼ਾਇਦ ਸਟੇਡੀਅਮ 'ਚ ਭਾਰਤ ਤੇ ਓਮਾਨ ਵਿਚਕਾਰ ਖੇਡੇ ਗਏ ਏਸ਼ੀਆ ਕੱਪ ਦੇ ਗਰੁੱਪ ਪੜਾਅ ਦੇ ਆਖਰੀ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 188 ਦੌੜਾਂ ਬਣਾਈਆਂ | ਉਪ-ਕਪਤਾਨ ਸ਼ੁੱਭਮਨ ਗਿੱਲ 5 ਦÏੜਾਂ ਹੀ ਬਣਾ ਸਕੇ ਜਦਕਿ ਅਭਿਸ਼ੇਕ ਸ਼ਰਮਾ 38 ਦÏੜਾਂ ਬਣਾ ਕੇ ਆਊਟ ਹੋਏ | ਭਾਰਤ ਦੀ ਅੱਧੀ ਟੀਮ 130 ਦੇ ਸਕੋਰ 'ਤੇ ਆਊਟ ਹੋ ਗਈ | ਇਸ ਦੌਰਾਨ ਸੰਜੂ ਸੈਮਸਨ ਨੇ 41 ਗੇਂਦਾਂ 'ਚ ਆਪਣੇ ਟੀ-20 ਕਰੀਅਰ ਦਾ ਤੀਜਾ ਅਰਧ ਸੈਂਕੜਾ ਲਗਾਇਆ | ਸੈਮਸਨ ਦੇ ਅਰਧ ਸੈਂਕੜੇ ਨੇ ਭਾਰਤ ਨੂੰ ਓਮਾਨ ਵਿਰੁੱਧ 20 ਓਵਰਾਂ 'ਚ 8 ਵਿਕਟਾਂ 'ਤੇ 188 ਦÏੜਾਂ ਬਣਾਉਣ 'ਚ ਮਦਦ ਕੀਤੀ | ਜਵਾਬੀ ਪਾਰੀ 'ਚ ਓਮਾਨ ਦੀ ਬੱਲੇਬਾਜ਼ੀ ਭਾਰਤ 'ਤੇ ਭਾਰੀ ਪੈਂਦੀ ਹੋਈ ਨਜ਼ਰ ਆਈ | ਓਮਾਨ ਦੇੇ ਆਮਿਰ ਕਲੀਮ ਨੇ 38 ਗੇਂਦਾਂ 'ਤੇ ਆਪਣਾ ਦੂਜਾ ਟੀ-20 ਅਰਧ ਸੈਂਕੜਾ ਬਣਾਇਆ 'ਤੇ ਉਹ ਚੰਗੀ ਫਾਰਮ 'ਚ ਦਿਖਾਈ ਦਿੱਤੇ | ਹਮਦ ਮਿਰਜ਼ਾ ਨੇ ਵੀ 32 ਗੇਂਦਾਂ 'ਚ 51 ਦੌੜਾਂ ਬਣਾਈਆਂ | ਭਾਰਤੀ ਟੀਮ ਨੂੰ ਸ਼ੁਰੂਆਤ 'ਚ ਵਿਕਟਾਂ ਹਾਸਿਲ ਕਰਨ 'ਚ ਮੁਸ਼ਕਿਲ ਹੋਈ ਪਰ ਅੰਤ ਉਨ੍ਹਾਂ ਓਮਾਨ ਨੂੰ 21 ਦੌੜਾਂ ਨਾਲ ਹਰਾਇਆ | ਓਮਾਨ ਨੇ 4 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ | ਅੱਜ ਗਰੁੱਪ ਪੜਾਅ ਦੇ ਮੈਚ ਖਤਮ ਹੋ ਗਏ ਤੇ ਹੁਣ ਸੁਪਰ 4 'ਚ ਭਾਰਤ, ਸ੍ਰੀਲੰਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਟਰਾਫੀ ਲਈ ਭਿੜਦੇ ਨਜ਼ਰ ਆਉਣਗੇ | ਸੁਪਰ 4 'ਚ ਸ੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਮੁਕਾਬਲਾ 20 ਸਤੰਬਰ ਨੂੰ ਹੋਵੇਗਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ