JALANDHAR WEATHER

ਸਰਕਾਰ ਨੇ ਕੇਂਦਰ ਦੀ ਰਾਸ਼ੀ 30 ਸਤੰਬਰ ਤੱਕ ਨਾ ਜਾਰੀ ਕੀਤੀ ਤਾਂ ਸੰਘਰਸ਼ ਕਰਾਂਗੇ - ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ

ਰਾਜਾਸਾਂਸੀ, 20 ਸਤੰਬਰ (ਹਰਦੀਪ ਸਿੰਘ ਖੀਵਾ)-ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਕਸਬਾ ਰਾਜਾਸਾਂਸੀ ਵਿਖੇ ਬਲਾਕ ਪ੍ਰਧਾਨ ਏਕਮਰੂਪ ਕੌਰ ਛੀਨਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਉਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਅਹਿਮ ਮੁੱਦਾ ਆਂਗਣਵਾੜੀ ਵਰਕਰਾਂ ਨੂੰ ਕੇਂਦਰ ਦਾ ਮਾਣ-ਭੱਤਾ ਜੋ ਕਿ ਪਿਛਲੇ ਛੇ ਮਹੀਨਿਆਂ ਤੋਂ ਬਕਾਇਦਾ ਰਹਿ ਰਿਹਾ ਹੈ, ਬਾਰੇ ਗੱਲਬਾਤ ਕੀਤੀ ਗਈ। ਬਲਾਕ ਹਰਸ਼ਾ ਛੀਨਾ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੂੰ ਦੱਸਿਆ ਕਿ ਉਨ੍ਹਾਂ ਸਮੇਤ ਸੂਬੇ ਭਰ ਦੀਆਂ ਵਰਕਰਾਂ, ਹੈਲਪਰਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਬਿਨਾਂ ਤਨਖਾਹ ਤੋਂ ਗੁਜ਼ਾਰਾ ਕਈ ਮੁਸ਼ਕਿਲ ਹਾਲਾਤ ਵਿਚ ਕਰਨਾ ਪੈ ਰਿਹਾ ਹੈ ਅਤੇ ਇਹ ਮੁਸ਼ਕਿਲ ਪੰਜਾਬ ਵਿਚ ਹੜ੍ਹ ਆਉਣ ਕਾਰਨ ਸੌ ਗੁਣਾਂ ਹੋਰ ਵਧ ਗਈ ਹੈ ਕਿਉਂਕਿ ਪੰਜਾਬ ਵਿਚ ਬਹੁਤ ਸਾਰੇ ਪਿੰਡ ਇਸ ਮਾਰ ਹੇਠ ਆਏ ਹੋਣ ਕਾਰਨ ਇਸ ਤ੍ਰਾਸਦੀ ਨਾਲ ਜੂਝ ਰਹੇ ਹਨ, ਇਸ ਲਈ ਉਹ ਇਸ ਆਵਾਜ਼ ਨੂੰ ਸਰਕਾਰਾਂ ਦੇ ਧਿਆਨ ਵਿਚ ਲਿਆਉਣ।

ਇਸ ਸਬੰਧੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਕਾਰਨ ਕਈ ਪਿੰਡਾਂ ਵਿਚ ਘਰ, ਪਰਿਵਾਰ ਦੇ ਜੀਅ, ਮਾਲ ਡੰਗਰ ਤੱਕ ਇਸ ਸੰਕਟ ਕਾਰਨ ਤਬਾਹ ਹੋ ਗਏ ਹਨ। ਪ੍ਰਧਾਨ ਛੀਨਾ ਨੇ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਅਤੇ ਵਿਭਾਗ ਨੇ 30 ਸਤੰਬਰ ਤੱਕ ਕੇਂਦਰ ਸ਼ੇਅਰ ਜਾਰੀ ਨਾ ਕੀਤਾ ਤਾਂ 1 ਅਕਤੂਬਰ ਨੂੰ ਪੂਰੇ ਪੰਜਾਬ ਵਿਚ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅੱਗੇ ਵਿਸ਼ਾਲ ਰੂਪ ਵਿਚ ਉੱਚ ਪੱਧਰ ਉਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰ ਸੂਬਾ ਸਰਕਾਰ ਹੋਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ