ਬਠਿੰਡਾ ਜੇਲ੍ਹ 'ਚ ਬੰਦ ਕੈਦੀਆਂ ਅਤੇ ਹਵਾਲਾਤੀ ਵਿਚਕਾਰ ਖੂਨੀ ਝੜਪ

ਬਠਿੰਡਾ, 26 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ ਅੰਦਰ ਬੰਦ ਤਿੰਨ ਕੈਦੀਆਂ ਅਤੇ ਇਕ ਹਵਾਲਾਤੀ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਬਠਿੰਡਾ ਜੇਲ੍ਹ 'ਚ ਬੰਦ ਤਿੰਨ ਕੈਦੀਆਂ ਅਤੇ ਇਕ ਹਵਾਲਾਤੀ ਦਰਮਿਆਨ ਕਿਸੇ ਮਾਮਲੇ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਸੀ, ਜੋ ਵਧਦੀ ਹੋਈ ਇਕ ਦੂਜੇ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਤੱਕ ਪਹੁੰਚ ਗਈ ਤੇ ਦੋਵੇਂ ਧਿਰਾਂ ਖੂਨੋਂ ਖੂਨ ਹੋ ਗਈਆਂ, ਜਿਸ ਦਾ ਪਤਾ ਲਗਦੇ ਹੀ ਜੇਲ੍ਹ ਅਮਲਾ ਹਰਕਤ ਵਿਚ ਆਇਆ ਤੇ ਦੋਵੇਂ ਧਿਰਾਂ ਨੂੰ ਛੁਡਵਾਉਣ ਬਾਅਦ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ!
ਏ. ਐਸ. ਆਈ. ਮਨਮੋਹਨ ਸਿੰਘ ਬੰਗੀ ਦੀ ਅਗਵਾਈ ਪੁਲਿਸ ਪਾਰਟੀ ਦੀ ਨਿਗਰਾਨੀ ਹੇਠਾਂ ਕੈਦੀਆਂ ਤੇ ਹਵਾਲਾਤੀ ਦਾ ਇਲਾਜ ਚੱਲ ਰਿਹਾ ਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।