JALANDHAR WEATHER

ਲੋਹੀਆਂ ਦੇ ਕਿਸਾਨ ਦੀ ਗ੍ਰਿਫ਼ਤਾਰੀ ਦੀ ਖਬਰ ਝੂਠੀ, ਸਿਰਫ ਹੋਇਆ ਪਰਚਾ - ਡੀ.ਐੱਸ.ਪੀ. ਬਰਾੜ

ਲੋਹੀਆਂ ਖਾਸ, 26 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬੀਤੀ ਰਾਤ ਤੋਂ ਬਲਾਕ ਲੋਹੀਆਂ ਦੇ ਪਿੰਡ ਕੰਗ ਖੁਰਦ ਦੇ ਇਕ ਕਿਸਾਨ ਦੀ ਪਰਾਲੀ ਨੂੰ ਅੱਗ ਲਗਾਉਣ ਬਦਲੇ ਕੀਤੀ ਗ੍ਰਿਫਤਾਰੀ ਦੀ ਵਾਇਰਲ ਹੋ ਰਹੀ ਖਬਰ ਝੂਠੀ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਲੋਹੀਆਂ ਵਿਖੇ ਸ਼ਾਹਕੋਟ ਦੇ ਡੀ.ਐੱਸ.ਪੀ. ਓਂਕਾਰ ਸਿੰਘ ਬਰਾੜ ਅਤੇ ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਥੇਹ ਕੁਸ਼ਲਗੜ੍ਹ (ਕੰਗ ਖੁਰਦ) ਥਾਣਾ ਲੋਹੀਆਂ ਖਾਸ, ਜਿਸ ਨੇ ਆਪਣੀ ਕਾਸ਼ਤਕਾਰ ਜ਼ਮੀਨ 7 ਕਨਾਲ 16 ਮਰਲੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਸੀ ਅਤੇ ਉਸ ’ਤੇ ਧਾਰਾ 223 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਗਲਤ ਜਾਣਕਾਰੀ ਸਾਂਝੀ ਕਰ ਰਹੇ ਹਨ, ਅਜਿਹੀ ਹੀ ਇਹ ਗ੍ਰਿਫ਼ਤਾਰੀ ਦੀ ਵਾਇਰਲ ਕਲਿਪ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਝੋਨੇ ਦੀ ਪਰਾਲੀ ਨਾ ਸਾੜਨ, ਨਹੀਂ ਤਾਂ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ