JALANDHAR WEATHER

ਗ੍ਰੰਥੀ ਸਿੰਘਾਂ ਤੇ ਪੰਡਤਾਂ ਨੂੰ ਅਸੀਂ 6 ਮਹੀਨੇ ਤੱਕ ਦੇਵਾਂਗੇ ਮਾਲੀ ਮਦਦ- ਗਿਆਨੀ ਹਰਪ੍ਰੀਤ ਸਿੰਘ

ਮੋਹਾਲੀ, 26 ਸਤੰਬਰ (ਦਵਿੰਦਰ ਸਿੰਘ)- ਅੱਜ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਪੰਜਾਬ ਨੂੰ ਡੋਬਣ ਦਾ ਕੰਮ ਕੀਤਾ ਹੈ ਤੇ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ’ਚ ਹੜ੍ਹਾਂ ਨੇ ਇੰਨਾ ਨੁਕਸਾਨ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸਾਡੀ ਪਾਰਟੀ ਨੇ ਸਾਂਝਾ ਬੇਸ ਕੈਂਪ ਲਗਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਆਉਣ ਵਾਲੇ ਸਮੇਂ ’ਚ 4500 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 10,000 ਰੁਪਏ ਦੇਵਾਂਗੇ ਤੇ ਇਹ ਲਾਭ ਉਨ੍ਹਾਂ ਪਰਿਵਾਰਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਗ੍ਰੰਥੀ ਸਿੰਘਾਂ ਤੇ ਪੰਡਤਾਂ ਨੂੰ ਅਸੀਂ 6 ਮਹੀਨੇ ਤੱਕ ਮਾਲੀ ਮਦਦ ਦੇਵਾਂਗੇ ਤੇ 10,000 ਸਕੂਲੀ ਬੱਚਿਆਂ ਦੀਆਂ ਫ਼ੀਸਾਂ ਤੇ ਕਾਪੀਆਂ ਲਈ ਅਸੀਂ ਪੈਸੇ ਦੇਵਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ