ਅੱਜ ਓਡੀਸ਼ਾ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 27 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਝਾਰਸੁਗੁੜਾ ਤੋਂ ਕਈ ਵੱਡੇ ਰੇਲ, ਸਿੱਖਿਆ ਅਤੇ ਸਿਹਤ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਵਰਚੁਅਲੀ ਹਰੀ ਝੰਡੀ ਦਿਖਾਉਣਗੇ।
ਇਹ ਰੇਲਗੱਡੀ ਓਡੀਸ਼ਾ ਦੇ ਬ੍ਰਹਮਪੁਰ ਤੋਂ ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਉਧਨਾ ਤੱਕ ਜਾਵੇਗੀ। ਮੋਦੀ 1,700 ਕਰੋੜ ਰੁਪਏ ਦੇ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਝਾਰਸੁਗੁੜਾ ਵਿਚ ਨਮੋ ਯੁਵਾ ਸਮਾਗਮ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।
ਇਹ ਪ੍ਰੋਗਰਾਮ ਵੀਰ ਸੁਰੇਂਦਰ ਸਾਈਂ ਹਵਾਈ ਅੱਡੇ ਦੇ ਨੇੜੇ ਅਮਲੀਪਾਲੀ ਮੈਦਾਨ ਵਿਚ ਹੋਵੇਗਾ। ਪ੍ਰੋਗਰਾਮ ਸਵੇਰੇ 11:25 ਵਜੇ ਸ਼ੁਰੂ ਹੋਵੇਗਾ ਅਤੇ ਪ੍ਰਧਾਨ ਮੰਤਰੀ ਦੁਪਹਿਰ 12:45 ਵਜੇ ਓਡੀਸ਼ਾ ਤੋਂ ਰਵਾਨਾ ਹੋਣਗੇ।
ਇਹ ਪ੍ਰਧਾਨ ਮੰਤਰੀ ਦਾ 15 ਮਹੀਨਿਆਂ ਵਿਚ ਓਡੀਸ਼ਾ ਦਾ ਛੇਵਾਂ ਦੌਰਾ ਹੈ। ਉਨ੍ਹਾਂ ਦੀਆਂ ਪਿਛਲੀਆਂ ਪੰਜ ਯਾਤਰਾਵਾਂ ਸਿਰਫ਼ ਭੁਵਨੇਸ਼ਵਰ ਤੱਕ ਸੀਮਤ ਸਨ।