JALANDHAR WEATHER

ਵਿਧਾਨ ਸਭਾ ’ਚ ਪ੍ਰਦਰਸ਼ਨ: ਅਸ਼ਵਨੀ ਸ਼ਰਮਾ ਨੇ ਕੀਤਾ ਟਵੀਟ

ਚੰਡੀਗੜ੍ਹ, 27 ਸਤੰਬਰ- ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬੀਤੇ ਦਿਨ ਪੰਜਾਬ ਵਿਧਾਨ ਸਭਾ ਵਿਚ ‘ਆਪ’ ਸਰਕਾਰ ਵਲੋਂ ਕੀਤੇ ਗਏ ਪ੍ਰਦਰਸ਼ਨ ਤੇ ਹੰਗਾਮੇ ਸੰਬੰਧੀ ਇਕ ਟਵੀਟ ਕੀਤਾ ਹੈ। ਉਨ੍ਹਾਂ ਕਿਹਾ, ‘ਜਲੀ ਕੋ ਆਗ ਕਹਿਤੇ ਹੈ, ਬੁਝੀ ਕੋ ਰਾਖ ਕਹਿਤੇ ਹੈ, ਜੋ ਸਰਕਾਰ ਆਪਣੇ ਹੀ ਸਪੀਕਰ ਦਾ ਵਿਰੋਧ ਕਰ ਜਾਵੇ, ਉਸ ਨੂੰ ‘ਆਪ’ ਸਰਕਾਰ ਕਹਿਤੇ ਹੈ’’।

ਉਨ੍ਹਾਂ ਅੱਗੇ ਕਿਹਾ ਕਿ ਮਾਨਯੋਗ ਸਪੀਕਰ ਜੀ, ਵਿਧਾਨ ਸਭਾ ਵਿਚ ਤਖ਼ਤੀਆਂ ਲਹਿਰਾਉਣ ਦੀ ਮਨਾਹੀ ਹੈ ਅਤੇ ਇਹ ਇਸ ਪਵਿੱਤਰ ਸਦਨ ਦਾ ਅਪਮਾਨ ਹੈ।

ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸੋਮਵਾਰ ਦੇ ਸੈਸ਼ਨ ਤੋਂ ਪਹਿਲਾਂ, ਤੁਸੀਂ ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਦਨ ਤੋਂ ਮੁਅੱਤਲ ਕਰਨ ਅਤੇ ਸਦਨ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਕਾਰਵਾਈ ਕਰੋਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ