ਮਿਆਂਮਾਰ ’ਚ ਆਇਆ 4.7 ਤੀਬਰਤਾ ਦਾ ਭੁਚਾਲ

ਨੇਪੀਡਾਊ, 30 ਸਤੰਬਰ- ਅੱਜ ਸਵੇਰੇ 6:10 ਵਜੇ ਮਿਆਂਮਾਰ ਵਿਚ 4.7 ਤੀਬਰਤਾ ਦਾ ਭੁਚਾਲ ਆਇਆ। ਇਹ ਭੁਚਾਲ ਭਾਰਤ ਦੇ ਕਈ ਹਿੱਸਿਆਂ ਵਿਚ ਮਹਿਸੂਸ ਕੀਤਾ ਗਿਆ, ਜਿਸ ਵਿਚ ਮਨੀਪੁਰ, ਨਾਗਾਲੈਂਡ ਅਤੇ ਅਸਾਮ ਸ਼ਾਮਿਲ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ ਭੂਚਾਲ ਮੀਆਂਮਾਰ ਵਿਚ ਭਾਰਤੀ ਸਰਹੱਦ ਦੇ ਬਹੁਤ ਨੇੜੇ ਅਤੇ ਮਨੀਪੁਰ ਵਿਚ ਉਖਰੁਲ ਤੋਂ ਸਿਰਫ਼ 27 ਕਿਲੋਮੀਟਰ ਦੱਖਣ-ਪੂਰਬ ਵਿਚ ਆਇਆ। ਐਨ.ਸੀ.ਐਸ. ਦੇ ਅਨੁਸਾਰ ਭੁਚਾਲ ਦਾ ਕੇਂਦਰ ਜ਼ਮੀਨ ਤੋਂ 15 ਕਿਲੋਮੀਟਰ ਹੇਠਾਂ ਸੀ।