ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਗਾਇਕ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੀ ਕੀਤੀ ਅਰਦਾਸ

ਐੱਸ. ਏ. ਐੱਸ. ਨਗਰ, 30 ਸਤੰਬਰ (ਕਪਿਲ ਵਧਵਾ)- ਮੁਹਾਲੀ ਵਿਖੇ ਇਕ ਵਿਦਿਆਰਥਣ ਨੇ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸਿਹਤਯਾਬੀ ਦੀ ਅਰਦਾਸ ਕਰਦਿਆਂ ਉਸ ਦੀ ਤਸਵੀਰ ਨੂੰ ਕਾਗਜ਼ ’ਤੇ ਉਤਾਰਿਆ ਹੈ। ਮੁਹਾਲੀ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਜਪਨੀਤ ਕੌਰ ਨੇ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਇਕ ਖੂਬਸੂਰਤ ਤਸਵੀਰ ਬਣਾਈ ਹੈ, ਜਿਸ ’ਤੇ ਉਸ ਨੇ ‘ਗੈਟ ਵੈੱਲ ਸੂਨ’ ਲਿਖਿਆ ਹੈ। ਜਿਸਦਾ ਅਰਥ ਹੈ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਸਿਹਤਯਾਬ ਹੋਵੇ। ਦੱਸ ਦਈਏ ਕਿ ਇਹ ਨਿੱਕੀ ਜਿਹੀ ਜਿੰਦ ਹਾਲੇ ਸੱਤਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਦੇਸ਼ ਦੁਨੀਆ ਪ੍ਰਤੀ ਜਾਗਰੂਕ ਵੀ ਹੈ। ਇਸ ਸੰਬੰਧੀ ਜਪਨੀਤ ਕੌਰ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਸ ਨੇ ਖ਼ਬਰਾਂ ਵਿਚ ਗਾਇਕ ਦੇ ਸੜਕ ਹਾਦਸੇ ਵਿਚ ਜ਼ਖਮੀ ਹੋ ਜਾਣ ਦੀ ਖ਼ਬਰ ਸੁਣੀ ਸੀ, ਕਿਉਂਕਿ ਉਹ ਸ਼ੁਰੂ ਕਲਾ ਵਿਚ ਰੱਖਦੀ ਹੈ ਇਸ ਲਈ ਉਸ ਨੇ ਘਰ ਬੈਠੇ-ਬੈਠੇ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਤਸਵੀਰ ਕੁਝ ਹੀ ਸਮੇਂ ਵਿਚ ਬਣਾ ਦਿੱਤੀ।