JALANDHAR WEATHER

ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਮੰਗੀਆਂ ਅਰਜ਼ੀਆਂ

ਨਵੀਂ ਦਿੱਲੀ, 30 ਸਤੰਬਰ- ਖ਼ੇਡ ਮੰਤਰਾਲੇ ਨੇ ਅੱਜ ਇਸ ਸਾਲ ਦੇ ਰਾਸ਼ਟਰੀ ਖ਼ੇਡ ਪੁਰਸਕਾਰਾਂ ਲਈ ਅਰਜ਼ੀਆਂ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਆਖਰੀ ਮਿਤੀ 28 ਅਕਤੂਬਰ ਸੀ। ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਦੁਆਰਾ ਹਰ ਸਾਲ ਦਿੱਤੇ ਜਾਂਦੇ ਹਨ ਪਰ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਸਮਾਰੋਹ ਦੀ ਮਿਤੀ ਅਜੇ ਜਾਰੀ ਨਹੀਂ ਕੀਤੀ ਗਈ ਹੈ।

ਦੱਸ ਦੇਈਏ ਕਿ ਮੰਤਰਾਲੇ ਨੇ ਕਿਹਾ ਹੈ ਕਿ ਇਸ ਵਿਚ ਡੋਪਿੰਗ ਉਲੰਘਣਾਵਾਂ ਲਈ ਸਜ਼ਾ ਪ੍ਰਾਪਤ ਖਿਡਾਰੀ ਸਿਰਫ਼ ਤਾਂ ਹੀ ਯੋਗ ਹੋਣਗੇ ਜੇਕਰ ਉਨ੍ਹਾਂ ਦੀ ਪਾਬੰਦੀ ਦੀ ਮਿਆਦ ਖਤਮ ਹੋ ਜਾਂਦੀ ਹੈ। ਉਕਤ ਮੁਅੱਤਲੀ/ਸਜ਼ਾ ਦੌਰਾਨ ਪ੍ਰਾਪਤੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਹਾਲਾਂਕਿ ਇਕ ਖਿਡਾਰੀ ਜਿਸ ਦੇ ਵਿਰੁੱਧ ਜਾਂਚ ਲੰਬਿਤ/ਚੱਲ ਰਹੀ ਹੈ, ਉਸ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਸੰਯੁਕਤ ਸਕੱਤਰ (ਖੇਡਾਂ), ਸਕੱਤਰ, ਸਪੋਰਟਸ ਅਥਾਰਟੀ ਆਫ਼ ਇੰਡੀਆ, ਡਾਇਰੈਕਟਰ (ਖੇਡਾਂ)/ਡਿਪਟੀ ਸਕੱਤਰ (ਖੇਡਾਂ) ਖੇਡ ਵਿਭਾਗ ਅਤੇ ਕਾਰਜਕਾਰੀ ਨਿਰਦੇਸ਼ਕ/ਨਿਰਦੇਸ਼ਕ, ਐਸ.ਏ.ਆਈ. ਦੀ ਬਣੀ ਇਕ ਸਕ੍ਰੀਨਿੰਗ ਕਮੇਟੀ ਅਰਜ਼ੀਆਂ ਦੀ ਜਾਂਚ ਕਰੇਗੀ।
ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦਿੱਤੇ ਜਾਣ ਵਾਲਿਆਂ ਵਿਚੋਂ ਸਭ ਤੋਂ ਉੱਚਾ ਸਨਮਾਨ ਹੈ, ਜਿਸ ਦੇ ਨਾਲ 25 ਲੱਖ ਰੁਪਏ ਦਾ ਨਕਦ ਇਨਾਮ, ਇਕ ਤਗਮਾ ਅਤੇ ਸਨਮਾਨ ਸਰਟੀਫਿਕੇਟ ਦਿੱਤਾ ਜਾਂਦਾ ਹੈ। ਅਰਜੁਨ ਪੁਰਸਕਾਰ ਦੂਜੇ ਨੰਬਰ ’ਤੇ ਆਉਂਦਾ ਹੈ ਤੇ ਜੇਤੂ ਨੂੰ 15 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ।
ਪੁਰਸਕਾਰਾਂ ਲਈ ਯੋਗ ਖਿਡਾਰੀਆਂ/ਕੋਚਾਂ/ ਸੰਸਥਾਵਾਂ ਦੀਆਂ ਅਰਜ਼ੀਆਂ 28 ਅਕਤੂਬਰ, 2025 ਨੂੰ ਰਾਤ 11:59 ਵਜੇ ਤੱਕ ਔਨਲਾਈਨ ਪੋਰਟਲ ’ਤੇ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ