ਚੰਡੀਗੜ੍ਹ ਨਗਰ ਨਿਗਮ: ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਅੱਜ ਦੀ ਕਾਰਵਾਈ ਲਈ ਮੁਅੱਤਲ

ਚੰਡੀਗੜ੍ਹ, 30 ਸਤੰਬਰ (ਸੰਦੀਪ)- ਅੱਜ ਚੰਡੀਗੜ੍ਹ ਵਿਚ ਨਗਰ ਨਿਗਮ ਦੀ ਮੀਟਿੰਗ ਦੌਰਾਨ ਹੰਗਾਮਾ ਹੋਇਆ ਤੇ ਮੁਲਤਵੀ ਕੀਤੇ ਜਾਣ ਤੋਂ ਬਾਅਦ ਮੁੜ ਕਾਰਵਾਈ ਸ਼ੁਰੂ ਹੋਈ ਤੇ ਫ਼ਿਰ ਤੋਂ ਹੰਗਾਮਾ ਸ਼ੁਰੂ ਹੋ ਗਿਆ। ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਲੱਤਾ ਕੌਂਸਲਰ ਨੂੰ ਅੱਜ ਦੇ ਲਈ ਸਦਨ ਵਿਚੋਂ ਮੁਅੱਤਲ ਕੀਤਾ ਗਿਆ। ਇਸ ਦੌਰਾਨ ਮੇਅਰ ਨੇ ਮੁੜ ਤੋਂ ਮਾਰਸ਼ਲ ਬੁਲਾਏ ਤੇ ਬੰਟੀ, ਤਰੁਣਾ ਮਹਿਤਾ, ਪ੍ਰੇਮ ਲਤਾ ਅਤੇ ਸਚਿਨ ਗ਼ਾਲਿਵ ਨੂੰ ਸਦਨ ਤੋਂ ਬਾਹਰ ਕੱਢਣ ਦੇ ਹੁਕਮ ਦਿੱਤੇ। ਮਾਰਸ਼ਲ ਜ਼ਬਰਦਸਤੀ ਚੁੱਕ ਕੇ ਬਾਹਰ ਲਿਜਾਣ ਲਈ ਜੱਦੋਜਹਿਦ ਕਰਦੇ ਨਜ਼ਰ ਆਏ ਅਤੇ ਕੌਂਸਲਰ ਇਕਜੁੱਟ ਹੋ ਕੇ ਇਸ ਦਾ ਵਿਰੋਧ ਕਰ ਰਹੇ ਹਨ।