ਕਸਬਾ ਕੱਥੂਨੰਗਲ ਵਿਖੇ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ

ਕੱਥੂਨੰਗਲ, 30 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)-ਮਾਤਾ ਚਵਿੰਡਾ ਦੇਵੀ ਵਿਖੇ ਅੱਜ ਨਵਰਾਤਰੇ ਜੋਤਾਂ ਦਾ ਮੇਲਾ ਹੋਣ ਕਰਕੇ ਸੰਗਤਾਂ ਦਾ ਇਸ ਮੇਲੇ ਉਤੇ ਆਉਣਾ-ਜਾਣਾ ਹੋਣ ਕਰਕੇ ਭਾਰੀ ਜੋੜ ਮੇਲਾ ਚੱਲ ਰਿਹਾ ਹੈ ਤੇ ਸੰਗਤਾਂ ਦਾ ਮਾਤਾ ਚਮਿੰਡਾ ਦੇਵੀ ਮੰਦਿਰ ਨੂੰ ਜਾਣ ਵਾਲਿਆਂ ਵਿਚ ਭਾਰੀ ਉਤਸ਼ਾਹ ਹੋਣ ਕਰਕੇ ਚਾਰੇ ਪਾਸੇ ਜਾਮ ਲੱਗੇ ਹੋਏ ਹਨ, ਜਿਸ ਦੌਰਾਨ ਅੱਜ ਕਸਬਾ ਕੱਥੂਨੰਗਲ ਵਿਖੇ ਟਿੱਪਰ ਦੀ ਲਪੇਟ ਵਿਚ ਆਉਣ ਕਰਕੇ ਮੋਟਰਸਾਈਕਲ ਸਵਾਰ ਨਾਲ ਭਿਆਨਕ ਹਾਦਸਾ ਵਾਪਰਨ ਕਾਰਨ ਕੁਚਲੇ ਜਾਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਕੱਥੂਨੰਗਲ ਤੋਂ ਚਵਿੰਡਾ ਦੇਵੀ ਨੂੰ ਜਾਂਦੀ ਸੜਕ ਉਤੇ ਟਿੱਪਰ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਰਮਨ ਪੁੱਤਰ ਹਰਜਿੰਦਰ ਸਿੰਘ ਆਪਣੇ ਮੋਟਰਸਾਈਕਲ ਉਤੇ ਸਵਾਰ ਜੋ ਕਿ ਆਪਣੇ ਮੋਟਰਸਾਈਕਲ ਰਾਹੀਂ ਦਰਸ਼ਨ ਕਰਨ ਲਈ ਜਾ ਰਿਹਾ ਸੀ ਅਤੇ ਪਿੱਛੋਂ ਆ ਰਹੇ ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ਵਿਚ ਲੈ ਕੇ ਕੁਚਲ ਦਿੱਤਾ। ਕਸਬਾ ਵਾਸੀਆਂ ਵਲੋਂ ਰੌਲਾ ਪਾਉਣ ਉਤੇ ਟਰੱਕ ਡਰਾਈਵਰ ਟਰੱਕ ਛੱਡ ਕੇ ਭੱਜ ਗਿਆ। ਲੋਕਾਂ ਵਲੋਂ ਫੱਟੜ ਹੋਏ ਨੌਜਵਾਨ ਨੂੰ ਕਸਬਾ ਕੱਥੂਨੰਗਲ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਨੌਜਵਾਨ ਦੀ ਹਾਲਤ ਨਾਜ਼ੁਕ ਹੋਣ ਕਰਕੇ ਅੰਮ੍ਰਿਤਸਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿਖੇ ਭੇਜ ਦਿੱਤਾ ਗਿਆ।