ਤਲਬੀਰ ਗਿੱਲ ਨੇ ਦਾਣਾ ਮੰਡੀ ਪਾਖਰਪੁਰਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ

ਜੈਂਤੀਪੁਰ, 30 ਸਤੰਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਫਸਲ ਦੇ ਸੀਜ਼ਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨ ਭਰਾਵਾਂ ਦੁਆਰਾ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਦਾ ਇਕ-ਇਕ ਦਾਣਾ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਦਾਣਾ ਮੰਡੀ ਪਾਖਰਪੁਰ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ ਗਿਆ। ਕੁਮਾਰ ਲੇਖਾਕਾਰ,ਬੋਬੀ ਸੋਢੀ, ਦਿਲਬਾਗ ਸਿੰਘ ਸੋਹੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਸੈਕਟਰੀ ਮੰਡੀ ਬੋਰਡ ਜਸਪਾਲ ਸਿੰਘ ਢਿੰਲੋਂ, ਪੀ.ਏ. ਬਲਜਿੰਦਰ ਸਿੰਘ ਛੀਨਾ, ਸਾਹਿਬ ਸਿੰਘ ਰੰਗੀਲਪੁਰ, ਸ਼ਿਵਰਾਜ ਸਿੰਘ ਬਾਠ ਭੀਲੋਵਾਲ, ਏ.ਆਰ. ਕੁਲਦੀਪ ਸਿੰਘ ਕਾਹਲੋਂ ਮੰਡੀ ਇੰਚਾਰਜ, ਰਾਜ ਕੁਮਾਰ ਲੇਖਾਕਾਰ, ਬੌਬੀ ਸੋਢੀ, ਦਿਲਬਾਗ ਸਿੰਘ ਸੋਹੀ, ਹਰਪ੍ਰੀਤ ਸਿੰਘ ਹੈਪੀ ਬੱਜੂਮਾਨ, ਮਨਜੀਤ ਸਿੰਘ ਮੰਨੂ ਬੱਲ, ਅਵਤਾਰ ਸਿੰਘ ਕਾਹਲੋਂ, ਦਲਬੀਰ ਸਿੰਘ ਬੱਲ, ਜਸਬੀਰ ਸਿੰਘ ਬੱਲ ਸ਼ੇਖੂਪੁਰਾ, ਗੁਰਪ੍ਰੀਤ ਸਿੰਘ ਗੋਪੀ ਕਾਹਲੋਂ, ਸੋਨੂੰ ਸੋਢੀ, ਰੋਬਿਨ ਸਿੰਘ ਉਪਲ, ਬਲਜਿੰਦਰ ਸਿੰਘ ਕੋਟਲੀ ਢੋਲੇਸ਼ਾਹ, ਜਗਦੀਪ ਸਿੰਘ ਬੂਰਾ, ਨਵਰੋਜ ਸਿੰਘ, ਵਿਪਨ ਕੁਮਾਰ ਸੋਢੀ, ਰਿੰਕੂ ਸੋਢੀ, ਬਿੱਟੂ ਪੁਰੀ, ਮਹੇਸ਼ ਦਾਸ ਖੋਸਲਾ, ਹਰਮਨ ਸਿੰਘ ਟਰਪਈ, ਸੰਜੀਵ ਕੁਮਾਰ ਬਿੱਲਾ ਸੋਢੀ, ਪ੍ਰਦੀਪ ਕੁਮਾਰ ਪੁਰੀ, ਬਿੱਟੂ ਪੁਰੀ, ਗੁਰਪ੍ਰੀਤ ਸਿੰਘ ਐੱਚ. ਆਰ., ਇੰਦਰਜੀਤ ਸਿੰਘ ਰੰਧਾਵਾ, ਨਵਰੋਜ ਸਿੰਘ ਬੱਜੂਮਾਨ, ਕਰਨਬੀਰ ਸਿੰਘ ਤਲਵੰਡੀ ਖੁੰਮਣ, ਗੁਰਵਿੰਦਰ ਸਿੰਘ ਮਿੰਟਾ ਵੱਡੀ ਗਿਣਤੀ 'ਚ ਆੜ੍ਹਤੀਏ ਤੇ ਕਿਸਾਨ ਮੌਜੂਦ ਸਨ।