JALANDHAR WEATHER

ਅਦਾਕਾਰ ਵਿਜੇ ਦੀ ਰੈਲੀ ਦੌਰਾਨ ਭਗਦੜ ਮਾਮਲਾ: ਯੂ.ਟਿਊਬਰ ਫੇਲਿਕਸ ਗੈਰਾਲਡ ਨੂੰ ਕੀਤਾ ਗਿਆ ਗਿ੍ਫ਼ਤਾਰ

ਚੇਨਈ, 30 ਸਤੰਬਰ- ਤਾਮਿਲਨਾਡੂ ਦੇ ਕਰੂਰ ਵਿਚ ਅਦਾਕਾਰ ਵਿਜੇ ਦੀ ਰੈਲੀ ਦੌਰਾਨ ਹੋਈ ਭਗਦੜ ਦੇ ਸੰਬੰਧ ਵਿਚ ਹੁਣ ਤੱਕ ਦੋ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਪਹਿਲੀ ਗ੍ਰਿਫ਼ਤਾਰੀ ਸੋਮਵਾਰ ਨੂੰ ਟੀ.ਵੀ.ਕੇ. ਜ਼ਿਲ੍ਹਾ ਸਕੱਤਰ ਵੀ.ਪੀ. ਮਥਿਆਲਾਗਨ ਦੀ ਕੀਤੀ ਗਈ ਸੀ। ਦੂਜੀ ਗ੍ਰਿਫ਼ਤਾਰੀ ਟੀ.ਵੀ.ਕੇ. ਅਧਿਕਾਰੀ ਪੌਨਰਾਜ ਦੀ ਸੀ, ਜਿਸ ’ਤੇ ਭਗਦੜ ਮਾਮਲੇ ਦੇ ਮੁੱਖ ਦੋਸ਼ੀ ਮਥਿਆਲਾਗਨ ਨੂੰ ਪਨਾਹ ਦੇਣ ਦਾ ਦੋਸ਼ ਹੈ। ਤੀਜੀ ਗ੍ਰਿਫ਼ਤਾਰੀ ਅੱਜ ਯੂ.ਟਿਊਬਰ ਅਤੇ ਪੱਤਰਕਾਰ ਫੇਲਿਕਸ ਗੈਰਾਲਡ ਦੀ ਕੀਤੀ ਗਈ , ਜਿਸ ਦੀ ਪੁਸ਼ਟੀ ਚੇਨਈ ਪੁਲਿਸ ਨੇ ਕੀਤੀ ਹੈ। ਗੈਰਾਲਡ ’ਤੇ ਅਫ਼ਵਾਹਾਂ ਫੈਲਾਉਣ ਦਾ ਦੋਸ਼ ਹੈ।

ਪੁਲਿਸ ਨੇ ਮਥਿਆਲਾਗਨ, ਸੂਬਾ ਜਨਰਲ ਸਕੱਤਰ ਬਾਸੀ ਆਨੰਦ ਅਤੇ ਡਿਪਟੀ ਜਨਰਲ ਸਕੱਤਰ ਨਿਰਮਲ ਕੁਮਾਰ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਹੈ। ਐਫ.ਆਈ.ਆਰ. ਵਿਚ ਵਿਜੇ ’ਤੇ ਵੱਡੀ ਭੀੜ ਨੂੰ ਆਕਰਸ਼ਿਤ ਕਰਨ ਲਈ ਜਾਣਬੁੱਝ ਕੇ ਰੈਲੀ ਵਿਚ ਦੇਰ ਨਾਲ ਪਹੁੰਚਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ’ਤੇ ਬਿਨਾਂ ਇਜਾਜ਼ਤ ਦੇ ਰੋਡ ਸ਼ੋਅ ਕਰਨ ਦਾ ਵੀ ਦੋਸ਼ ਹੈ।

27 ਸਤੰਬਰ ਦੀ ਸ਼ਾਮ ਨੂੰ ਤਾਮਿਲ ਅਦਾਕਾਰ ਵਿਜੇ ਦੀ ਰਾਜਨੀਤਿਕ ਪਾਰਟੀ, ਟੀ.ਵੀ.ਕੇ. ਲਈ ਇਕ ਚੋਣ ਰੈਲੀ ਵਿਚ ਭਗਦੜ ਮਚੀ ਸੀ, ਜਿਸ ਵਿਚ 41 ਲੋਕ ਮਾਰੇ ਗਏ ਅਤੇ 51 ਜ਼ਖਮੀ ਹੋਏ, ਜੋ ਆਈ.ਸੀ.ਯੂ. ਵਿਚ ਦਾਖ਼ਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ