JALANDHAR WEATHER

ਫਿਲੀਪੀਨਜ਼ 'ਚ ਆਏ ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 60

ਮਨੀਲਾ, 1 ਅਕਤੂਬਰ- ਜਾਣਕਾਰੀ ਅਨੁਸਾਰ ਮੱਧ ਫਿਲੀਪੀਨ ਟਾਪੂ ਪ੍ਰਾਂਤ ਸੇਬੂ ਦੇ ਤੱਟ ’ਤੇ 6.9 ਤੀਬਰਤਾ ਦੇ ਸ਼ਕਤੀਸ਼ਾਲੀ ਭੁਚਾਲ ਤੋਂ ਬਾਅਦ ਅੰਦਾਜ਼ਨ 60 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਲਗਭਗ 150 ਜ਼ਖ਼ਮੀ ਹੋ ਗਏ ਹਨ।

ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਦਾ ਹਵਾਲੇ ਨਾਲ ਭੁਚਾਲ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 9:59 ਵਜੇ (13:59 7M“) ਸੇਬੂ ਟਾਪੂ ਦੇ ਉੱਤਰੀ ਸਿਰੇ ’ਤੇ ਬੋਗੋ ਦੇ ਨੇੜੇ ਆਇਆ। ਇਹ ਸ਼ਹਿਰ ਲਗਭਗ 90,000 ਨਿਵਾਸੀਆਂ ਦਾ ਘਰ ਹੈ।


ਸ਼ਕਤੀਸ਼ਾਲੀ ਭੁਚਾਲ ਕਾਰਨ ਬਿਜਲੀ ਬੰਦ ਹੋ ਗਈ ਅਤੇ ਇਮਾਰਤਾਂ ਢਹਿ ਗਈਆਂ। ਸੇਬੂ ਦੀ ਗਵਰਨਰ ਪਾਮੇਲਾ ਬਾਰੀਕੁਆਤਰੋ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਇਕ ਵੀਡੀਓ ਵਿਚ ਕਿਹਾ ਕਿ ਅਸੀਂ ਅਜੇ ਵੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਦਫ਼ਤਰ ਨਾਲ ਸੰਪਰਕ ਵਿਚ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ