84 ਸਿੱਖ ਕਤਲ-ਏ-ਆਮ ਸਮੇਂ ਆਰ.ਐਸ.ਐਸ. ਨੇ ਕੀਤੀ ਸਿੱਖਾਂ ਦੀ ਮਦਦ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 1 ਅਕਤੂਬਰ- ਆਰ.ਐਸ.ਐਸ. ਦੇ ਸ਼ਤਾਬਦੀ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 1984 ਵਿਚ ਸਿੱਖ ਕਤਲ-ਏ-ਆਮ ਦੌਰਾਨ, ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਆਰ.ਐਸ.ਐਸ. ਸਵੈਮ ਸੇਵਕਾਂ ਦੇ ਘਰਾਂ ਵਿਚ ਸ਼ਰਨ ਲਈ ਸੀ। ਇਹ ਸਵੈਮ ਸੇਵਕਾਂ ਦਾ ਸੁਭਾਅ ਹੈ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਆਰ.ਐਸ.ਐਸ. ਦੀ ਸਾਦਗੀ ਅਤੇ ਸਮਰਪਣ ਤੋਂ ਬਹੁਤ ਪ੍ਰਭਾਵਿਤ ਹੋਏ ਸਨ, ਜਦੋਂ ਉਹ ਨਾਗਪੁਰ ਆਏ ਸਨ। ਪੰਜਾਬ ਦੇ ਹੜ੍ਹਾਂ ਅਤੇ ਹਿਮਾਚਲ, ਉਤਰਾਖੰਡ ਅਤੇ ਵਾਇਨਾਡ ਵਿਚ ਆਈਆਂ ਕੁਦਰਤੀ ਆਫ਼ਤਾਂ ਦੌਰਾਨ, ਸਵੈਮ ਸੇਵਕ ਸਭ ਤੋਂ ਪਹਿਲਾਂ ਪਹੁੰਚੇ ਅਤੇ ਸਹਾਇਤਾ ਪ੍ਰਦਾਨ ਕੀਤੀ। ਦੁਨੀਆ ਨੇ ਕੋਵਿਡ ਮਹਾਂਮਾਰੀ ਦੌਰਾਨ ਆਰ.ਐਸ.ਐਸ. ਦੀ ਹਿੰਮਤ ਅਤੇ ਸੇਵਾ ਦੇਖੀ ਹੈ।