ਰਾਜਵੀਰ ਜਵੰਦਾ ਦੀ ਹਾਲਤ ਵਿਚ ਨਹੀਂ ਹੈ ਕੋਈ ਮਹੱਤਵਪੂਰਨ ਸੁਧਾਰ- ਫੋਰਟਿਸ ਹਸਪਤਾਲ

ਮੋਹਾਲੀ, 1 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਫੋਰਟਿਸ ਹਸਪਤਾਲ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਦੱਸਿਆ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ’ਤੇ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮਾਂ ਦੁਆਰਾ ਨਜ਼ਦੀਕੀ ਨਿਗਰਾਨੀ ਹੇਠ ਜੀਵਨ ਸਹਾਇਤਾ ’ਤੇ ਹਨ। ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਤੇ ਕੋਈ ਮਹੱਤਵਪੂਰਨ ਕਲੀਨਿਕਲ ਸੁਧਾਰ ਨਹੀਂ ਦੇਖਿਆ ਗਿਆ ਹੈ।