ਕਸ਼ਮੀਰ ’ਚ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ

ਸ੍ਰੀਨਗਰ, 3 ਅਕਤੂਬਰ- ਕਸ਼ਮੀਰ ਵਿਚ ਅੱਜ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਗੁਲਮਰਗ, ਸੋਨਮਰਗ ਅਤੇ ਗੁਰੇਜ਼ ਵਿਚ ਪਹਾੜੀ ਚੋਟੀਆਂ ਚਿੱਟੀਆਂ ਹੋ ਗਈਆਂ। ਉੱਚੀਆਂ ਥਾਵਾਂ ’ਤੇ ਬਰਫ਼ਬਾਰੀ ਹੋਈ, ਪਰ ਸ੍ਰੀਨਗਰ ਸਮੇਤ ਮੈਦਾਨੀ ਇਲਾਕਿਆਂ ਵਿਚ ਮੀਂਹ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਜੰਮੂ-ਕਸ਼ਮੀਰ ਵਿਚ 5-7 ਅਕਤੂਬਰ ਤੱਕ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤਾਰੀਖ ਤੋਂ ਪਹਿਲਾਂ ਬਰਫ਼ਬਾਰੀ ਹੋਈ, ਜਿਸ ਨਾਲ ਸੈਲਾਨੀਆਂ ਵਿਚ ਉਤਸ਼ਾਹ ਅਤੇ ਸਥਾਨਕ ਲੋਕਾਂ ਵਿਚ ਤਿਉਹਾਰ ਵਰਗਾ ਮਾਹੌਲ ਪੈਦਾ ਹੋ ਗਿਆ।