ਏ.ਐਲ.ਪੀ.ਏ. ਇੰਡੀਆ ਏ.ਆਈ.ਆਈ.ਬੀ. ਵਿਚ ਹਵਾਬਾਜ਼ੀ ਸੁਰੱਖਿਆ, ਏ.ਆਈ. 171 ਕਰੈਸ਼ ਜਾਂਚ ਵਿਚ ਸ਼ਾਮਿਲ ਹੋਵੇਗਾ

ਨਵੀਂ ਦਿੱਲੀ, 2 ਅਕਤੂਬਰ (ਏਐਨਆਈ): ਏਅਰਲਾਈਨ ਪਾਇਲਟਸ ਐਸੋਸੀਏਸ਼ਨ ਆਫ ਇੰਡੀਆ (ਏ.ਐਲ.ਪੀ.ਏ. ਇੰਡੀਆ) ਨੇ ਕਿਹਾ ਹੈ ਕਿ ਉਸ ਨੂੰ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਆਈ.ਆਈ.ਬੀ.) ਦੇ ਡਾਇਰੈਕਟਰ ਜਨਰਲ ਦੁਆਰਾ ਰਾਸ਼ਟਰੀ ਰਾਜਧਾਨੀ ਵਿਚ ਇਕ ਸਲਾਹ-ਮਸ਼ਵਰੇ ਦੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਰਸਮੀ ਤੌਰ 'ਤੇ ਸੱਦਾ ਦਿੱਤਾ ਗਿਆ ਹੈ ਅਤੇ ਇਸ ਸ਼ਮੂਲੀਅਤ ਤੋਂ ਸਕਾਰਾਤਮਕ ਨਤੀਜੇ ਦੀ ਉਮੀਦ ਪ੍ਰਗਟ ਕੀਤੀ ਹੈ।
ਖਾਸ ਕਰਕੇ ਇਸ ਸਾਲ ਜੂਨ ਵਿਚ ਅਹਿਮਦਾਬਾਦ ਵਿਚ ਹੋਏ ਏ.ਆਈ. 171 ਕਰੈਸ਼ ਦੀ ਜਾਂਚ ਦੇ ਹਿੱਸੇ ਵਜੋਂ ਭਾਗੀਦਾਰੀ ਦੇ ਸੰਬੰਧ ਵਿਚ। ਟੀਮ ਏ.ਐਲ.ਪੀ.ਏ. ਇੰਡੀਆ ਦੇ ਅਨੁਸਾਰ, ਮੀਟਿੰਗ ਦਾ ਉਦੇਸ਼ ਦੁਰਘਟਨਾ ਜਾਂਚ ਵਿਚ ਵਿਸ਼ਾ ਵਸਤੂ ਮਾਹਿਰਾਂ (ਐਸ.ਐਮ.ਈ.) ਵਜੋਂ ਆਪਣੀ ਭੂਮਿਕਾ 'ਤੇ ਵਿਚਾਰ-ਵਟਾਂਦਰਾ ਕਰਨਾ ਹੈ।