ਜਲਾਲਾਬਾਦ 'ਚ ਡਰਾਈ ਡੇਅ ਮੌਕੇ ਖੁਲ੍ਹਿਆ ਰਿਹਾ ਸ਼ਰਾਬ ਦਾ ਠੇਕਾ

ਜਲਾਲਾਬਾਦ, 2 ਅਕਤੂਬਰ (ਕਰਨ ਚੁਚਰਾ)- 2 ਅਕਤੂਬਰ ਨੂੰ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਾਂਧੀ ਜਯੰਤੀ 'ਤੇ ਡਰਾਈ ਡੇ ਦਾ ਐਲਾਨ ਕਰਦਿਆਂ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ। ਸਰਕਾਰੀ ਅਦੇਸ਼ਾਂ ਦੀਆਂ ਧੱਜੀਆਂ ਉਸ ਵੇਲੇ ਉਡਦੀਆਂ ਦਿਖਾਈ ਦਿੱਤੀਆਂ ਜਦੋਂ ਜਲਾਲਾਬਾਦ ਅੰਦਰ ਵੱਡਾ ਸ਼ਰਾਬ ਦਾ ਠੇਕਾ ਸ਼ਰੇਆਮ ਖੁਲ੍ਹਿਆ ਰਿਹਾ।
ਉਸ ਠੇਕੇ 'ਤੇ ਸ਼ਰੇਆਮ ਸ਼ਰਾਬ ਦੀ ਵਿਕਰੀ ਹੁੰਦੀ ਦਿਖਾਈ ਦਿੱਤੀ। ਸ਼ਹਿਰ ਅੰਦਰ ਇਸ ਗੱਲ ਦੀ ਚਰਚਾ ਸਾਰਾ ਦਿਨ ਜਾਰੀ ਰਹੀ।