ਖੇਮਕਰਨ ਚ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਖੇਮਕਰਨ , 2 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਵਿੱਖੇ ਸ਼੍ਰੀ ਰਾਮ ਲੀਲਾ ਕਲੱਬ ਵਲੋਂ ਦੁਸਾਹਿਰਾ ਸਥਾਨਕ ਸਕੂਲ ਦੀ ਗਰਾਉਡ 'ਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਰਦਿਆਂ ਜਿੱਥੇ ਕਲੱਬ ਨੂੰ ਮਦਦ ਵੀ ਦਿੱਤੀ, ਉੱਥੇ ਸ਼ਹਿਰ ਤੇ ਇਲਾਕੇ ਨੂੰ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਦੁਸਹਿਰੇ ਦੀ ਵਧਾਈ ਦਿੱਤੀ। ਵਿਧਾਇਕ ਧੁੰਨ ਸਮੇਤ ਰਾਮ ਲੀਲਾ ਦੇ ਕਲਾਕਾਰਾਂ ਵਲੋਂ ਰਾਵਨ,ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆ ਨੂੰ ਅਗਨੀ ਭੇਟ ਕੀਤਾ ਗਿਆ।ਇਸ ਤੋਂ ਪਹਿਲਾਂ ਰਾਮ ਲੀਲਾ ਦੀਆਂ ਬਹੁਤ ਖੂਬਸੂਰਤ ਝਾਕੀਆ ਕਲਾਕਾਰਾਂ ਵਲੋਂ ਪੇਸ਼ ਕੀਤੀਆਂ ।ਕਲੱਬ ਵਲੋਂ ਅੰਤ 'ਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ।