ਲੁਧਿਆਣਾ ਦੇ ਦਰੇਸੀ ਗਰਾਊਂਡ 'ਚ ਸਾੜਿਆ ਗਿਆ ਪੰਜਾਬ ਦਾ ਸਭ ਤੋਂ ਉੱਚਾ ਰਾਵਣ

ਲੁਧਿਆਣਾ , 2 ਅਕਤੂਬਰ (ਰੁਪੇਸ਼ ਕੁਮਾਰ) - ਅੱਜ ਜਿੱਥੇ ਪੂਰੇ ਦੇਸ਼ ਵਿਚ ਦੁਸਹਿਰੇ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ , ਉੱਥੇ ਹੀ ਲੁਧਿਆਣਾ ਦੇ ਇਤਿਹਾਸਿਕ ਦਰੇਸੀ ਗਰਾਊਂਡ ਵਿਚ ਵੀ ਬੁਰਾਈ 'ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ। ਇੱਥੇ ਪੰਜਾਬ ਦਾ ਸਭ ਤੋਂ ਉੱਚਾ 121 ਫੁੱਟ ਦਾ ਰਾਵਣ ਸਾੜਿਆ ਗਿਆ। ਜਿਸ ਨੂੰ ਦੇਖਣ ਲਈ ਸੈਂਕੜੇ ਦੀ ਗਿਣਤੀ ਵਿਚ ਲੋਕ ਪਹੁੰਚੇ। ਰਾਵਣ ਵਿਚ ਲੱਗੇ ਵਿਸ਼ੇਸ਼ ਪ੍ਰਕਾਰ ਦੇ ਆਤਿਸ਼ਬਾਜੀਆਂ ਅਤੇ ਪਟਾਕੇ ਲੋਕਾਂ ਦੇ ਲਈ ਖਿੱਚਦਾ ਕੇਂਦਰ ਬਣਾ।