JALANDHAR WEATHER

ਮੈਡੀਕਲ ਅਪਡੇਟ - ਪੰਜਾਬੀ ਗਾਇਕ ਰਾਜਵੀਰ ਜਵੰਦਾ ਸਥਿਤੀ ਅਜੇ ਵੀ ਨਾਜ਼ੁਕ ,ਅਰਦਾਸਾਂ ਦਾ ਸਿਲਸਿਲਾ ਜਾਰੀ

ਚੰਡੀਗੜ੍ਹ , 2 ਅਕਤੂਬਰ - ਪੰਜਾਬੀ ਗਾਇਕ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ, ਮੁਹਾਲੀ ਵਿਖੇ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਜ਼ਦੀਕੀ ਨਿਗਰਾਨੀ ਹੇਠ ਜੀਵਨ ਸਹਾਇਤਾ 'ਤੇ ਹਨ। ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ, ਜਿਸ ਵਿਚ ਕੋਈ ਮਹੱਤਵਪੂਰਨ ਕਲੀਨਿਕਲ ਸੁਧਾਰ ਨਹੀਂ ਦੇਖਿਆ ਗਿਆ ਹੈ।

ਜਵੰਦਾ ਦੇ ਪ੍ਰਸ਼ੰਸਕ ਅਤੇ ਸ਼ੁਭਚਿੰਤਕ ਅਰਦਾਸਾਂ ਕਰ ਰਹੇ ਹਨ ਅਤੇ ਕਿਸੇ ਚੰਗੀ ਖ਼ਬਰ ਦੀ ਉਮੀਦ ਕਰ ਰਹੇ ਹਨ। ਜਵੰਦਾ 27 ਸਤੰਬਰ ਨੂੰ ਬੱਦੀ ਨੇੜੇ ਇਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਹ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਪਰ ਗਾਇਕ ਦੀ ਹਾਲਤ ਨਾਜ਼ੁਕ ਹੈ। ਉਹ ਸ਼ਿਮਲਾ ਜਾ ਰਿਹਾ ਸੀ। ਉਸ ਨੂੰ ਸਿਰ ਅਤੇ ਰੀੜ੍ਹ ਦੀ ਹੱਡੀ ਵਿਚ ਜਾਨਲੇਵਾ ਸੱਟਾਂ ਲੱਗੀਆਂ ਹਨ। ਲੁਧਿਆਣਾ ਵਿਚ ਰਾਜਵੀਰ ਜਵੰਦਾ ਦੇ ਪਿੰਡ ਪੌਣਾ ਦੇ ਵਸਨੀਕ ਇਕੱਠੇ ਹੋ ਕੇ ਉਸ ਦੇ ਜਲਦੀ ਸਿਹਤਯਾਬੀ ਹੋਣ ਲਈ ਅਰਦਾਸਾਂ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ