ਨਵਾਂ ਸ਼ਹਿਰ ਦੇ ਪਿੰਡ ਫਰਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਕਟਾਰੀਆਂ , 2 ਅਕਤੂਬਰ( ਪ੍ਰੇਮੀ ਸੰਧਵਾਂ) - ਨਵਾਂ ਸ਼ਹਿਰ ਦੇ ਇਤਿਹਾਸਿਕ ਪਿੰਡ ਫਰਾਲਾ ਵਿਖੇ ਸਰਬ ਧਰਮ ਮਹਾਂ ਸਭਾ ਵਲੋਂ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਵਿੱਤਰ ਤਿਉਹਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਮਨਾਇਆ ਗਿਆ । ਉਪ ਪ੍ਰਧਾਨ ਬਲਬੀਰ ਸਿੰਘ ਬਾਲੀ ,ਸੈਕਟਰੀ ਜਨਾਬ ਇਕਬਾਲ ਮੁਹੰਮਦ, ਰਾਮ ਮੂਰਤੀ , ਜਸਪ੍ਰੀਤ ਸਿੰਘ , ਜਰਨੈਲ ਸਿੰਘ ਆਦਿ ਪ੍ਰਬੰਧਕਾਂ ਵਲੋਂ ਕੁੰਭਕਰਨ, ਮੇਘਨਾਥ ਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਪੁਲਿਸ ਇੰਸਪੈਕਟਰ ਤਰਲੋਚਨ ਸਿੰਘ ਅਟਵਾਲ, ਠੇਕੇਦਾਰ ਸਿੰਦਰ ਪਾਲ ਸੂੰਢ, ਜਸਵਿੰਦਰ ਸਿੰਘ ਅਟਵਾਲ, ਮਨਦੀਪ ਤਲਵਾੜ, ਪੰਮਾ ਚੱਕੀ ਵਾਲਾ, ਰਾਜੂ ਲੰਬੜਦਾਰ ਆਦਿ ਹਾਜ਼ਰ ਸਨ।