ਮੰਡੀ ਲਾਧੂਕਾ ਵਿਖੇ ਦੁਸਹਿਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਮੰਡੀ ਲਾਧੂਕਾ, 2 ਅਕਤੂਬਰ (ਮਨਪ੍ਰੀਤ ਸਿੰਘ ਸੈਣੀ ) - ਅੱਜ ਮੰਡੀ ਲਾਧੂਕਾ ਦੀ ਨਵੀਂ ਦਾਣਾ ਮੰਡੀ ਵਿਖੇ ਮੰਡੀ ਲਾਧੂਕਾ ਦੀ ਰਾਮ ਲੀਲਾ ਕਮੇਟੀ ਅਤੇ ਮੰਡੀ ਲਾਧੂਕਾ ਦੀ ਸਮੂਹ ਪੰਚਾਇਤ ਵਲੋਂ ਦੁਸਹਿਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਮੰਡੀ ਲਾਧੂਕਾ ਦੀ ਸਮੂਹ ਸੰਗਤ ਤੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਹਾਜ਼ਰ ਸਨ । ਇਸ ਮੌਕੇ 'ਤੇ ਬਣਾਕੇ ਰਾਵਨ, ਮੇਘਨਾਥ ਅਤੇ ਕੰਭਕਰਨ ਦੇ ਪੁਤਲਿਆਂ ਨੂੰ ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ, ਖਜਾਨ ਸਿੰਘ ਪਟਵਾਰੀ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ, ਰਮਨ ਵਾਟਸ ਅਤੇ ਪ੍ਰਿੰਸੀਪਲ ਸੰਗੀਤਾ ਨੇ ਅਗਨੀ ਭੇਟ ਕੀਤੀ।