JALANDHAR WEATHER

ਰਾਵੀ ਦਰਿਆ ਵਿਚ ਫਿਰ ਛੱਡਿਆ 37 ਹਜ਼ਾਰ ਕਿਉਸਿਕ ਪਾਣੀ, ਕੋਈ ਵੀ ਵਿਅਕਤੀ ਰਾਤ ਸਮੇਂ ਦਰਿਆ ਦੇ ਕੰਢੇ ਤੇ ਨਾ ਜਾਵੇ- ਐਸ.ਡੀ.ਐਮ. ਸ਼ਰਮਾ

ਡੇਰਾ ਬਾਬਾ ਨਾਨਕ, 2 ਅਕਤੂਬਰ (ਹੀਰਾ ਸਿੰਘ ਮਾਂਗਟ) - ਡੈਮਾਂ ਵਿਚ ਪਾਣੀ ਦਾ ਪੱਧਰ ਵੱਧ ਹੋਣ ਕਾਰਨ ਅੱਜ ਰਾਵੀ ਦਰਿਆ ਵਿਚ 37 ਹਜ਼ਾਰ ਕਿਉਸਿਕ ਪਾਣੀ ਫਿਰ ਛੱਡਿਆ ਗਿਆ ਹੈ। ਇਸ ਸੰਬੰਧੀ 'ਅਜੀਤ' ਨੂੰ ਵਧੇਰੇ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਰਾਵੀ ਦਰਿਆ ਵਿਚ ਅੱਜ 37 ਹਜ਼ਾਰ ਕਿਉਸਿਕ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੀ ਪਰ ਫਿਰ ਵੀ ਦਰਿਆ ਵਿਚ ਬੈਠੇ ਲੋਕ ਜਾਂ ਦਰਿਆਵਾਂ ਤੇ ਕੰਢੇ 'ਤੇ ਰਹਿਣ ਵਾਲੇ ਲੋਕ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਖੇਚਲ ਕਰਨ। ਉਨ੍ਹਾਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਰਾਤ ਦਰਿਆ ਦੇ ਕੰਢੇ 'ਤੇ ਨਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ