JALANDHAR WEATHER

ਮੂਰਤੀ ਵਿਸਰਜਨ ਦੌਰਾਨ ਨਦੀ 'ਚ ਡਿੱਗਿਆ ਟਰੈਕਟਰ, 12 ਲੋਕਾਂ ਦੀ ਮੌਤ

ਭੋਪਾਲ , 2 ਅਕਤੂਬਰ-ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਦੇਵੀ ਦੀ ਮੂਰਤੀ ਦੇ ਵਿਸਰਜਨ ਦੌਰਾਨ ਇਕ ਟਰੈਕਟਰ ਨਦੀ ਵਿਚ ਡਿਗ ਗਿਆ। ਟਰੈਕਟਰ ਪਲਟਣ ਨਾਲ 12 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪੰਧਾਨਾ ਥਾਣਾ ਖੇਤਰ ਦੇ ਅਧੀਨ ਆਉਂਦੇ ਜਾਮਲੀ ਪਿੰਡ ਵਿਚ ਵਾਪਰੀ। ਪੀੜਤਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ ।


ਟਰਾਲੀ ਵਿਚ ਬੱਚਿਆਂ ਸਮੇਤ 20 ਤੋਂ ਵੱਧ ਲੋਕ ਸਵਾਰ ਸਨ। ਮ੍ਰਿਤਕਾਂ ਵਿਚੋਂ ਅੱਠ ਕੁੜੀਆਂ ਸਨ। ਹਾਦਸੇ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ। ਬਚਾਅ ਕਾਰਜ ਜਾਰੀ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਅਜੇ ਵੀ ਘਟਨਾ ਸਥਾਨ 'ਤੇ ਮੌਜੂਦ ਹਨ। ਬਚਾਏ ਗਏ ਲੋਕਾਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਦੁਰਗਾ ਮੂਰਤੀ ਵਿਸਰਜਨ ਤੋਂ ਬਾਅਦ, ਟਰੈਕਟਰ-ਟਰਾਲੀ ਇਕ ਕਲਵਰਟ 'ਤੇ ਖੜ੍ਹੀ ਸੀ ਜਦੋਂ ਇਹ ਅਚਾਨਕ ਪਲਟ ਗਈ ਅਤੇ ਡਿਗ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ