JALANDHAR WEATHER

ਬਾਡੀ ਬਿਲਡਰ ਰਿਹਾਨ ਟਾਈਗਰ ਨੇ ਇਕ ਸੋਨੇ ਸਮੇਤ 4 ਤਮਗ਼ੇ ਜਿੱਤ ਕੇ ਭਾਰਤ ਦੀ ਝੋਲੀ ਪਾਏ

ਮਲੇਰਕੋਟਲਾ, 3 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਫਿਟਨੈੱਸ ਇੰਟਰਨੈਸ਼ਨਲ ਫੈਡਰੇਸ਼ਨ ਵਲੋਂ ਸਿੰਗਾਪੁਰ ਵਿਖੇ ਕਰਵਾਈ ਗਈ (ਫਿਫ) ਇੰਟਰਨੈਸ਼ਨਲ ਵਿਸ਼ਵ ਚੈਂਪੀਅਨਸ਼ਿਪ-2025 'ਚ ਹਿੱਸਾ ਲੈਣ ਵਾਲੇ ਜ਼ਿਲ੍ਹਾ ਮਲੇਰਕੋਟਲਾ ਦੇ ਬਾਡੀ ਬਿਲਡਰ ਰਿਹਾਨ ਟਾਈਗਰ ਉਰਫ਼ ਰਿਹਾਨ ਫਾਰੂਕੀ ਸੋਨ ਤਮਗਾ ਜਿੱਤ ਕੇ ਮਿਸਟਰ ਵਰਲਡ ਚੈਂਪੀਅਨ 2025 ਚੁਣੇ ਗਏ ਹਨ। ਇਸ ਚੈਂਪੀਅਨਸ਼ਿਪ ਦੌਰਾਨ 45 ਸਾਲਾ ਉਮਰ ਵਰਗ ਦੇ ਅੰਡਰ 65 ਕਿਲੋ 'ਚ ਹਿੱਸਾ ਲੈ ਕੇ ਰਿਹਾਨ ਟਾਈਗਰ ਨੇ ਆਪਣੀ ਸਿਰਤੋੜ ਮਿਹਨਤ ਨਾਲ ਬਣਾਏ ਤਕੜੇ ਸਰੀਰ ਦੇ ਜੌਹਰ ਦਿਖਾਉਂਦਿਆਂ ਸਭ ਨੂੰ ਹੈਰਾਨ ਕਰਦੇ ਹੋਏ ਇਕ ਸੋਨ, 2 ਸਿਲਵਰ ਅਤੇ ਇਕ ਕਾਂਸੀ ਦੇ ਤਮਗ਼ੇ ਜਿੱਤ ਕੇ ਵਿਸ਼ਵ ਭਰ ਵਿਚ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ